ਚੰਡੀਗੜ, 23 ਸਤੰਬਰ :ਵਿਧਾਨ ਸਭਾ ਹਲਕਾ ਫਗਵਾੜਾ, ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਦੀ ਜ਼ਿਮਨੀ ਚੋਣ ਸਬੰਧੀ ਨੋਟੀਫੀਕੇਸ਼ਨ ਅੱਜ ਜਾਰੀ ਹੋ ਗਿਆ ਹੈ ਜਿਸ ਦੇ ਨਾਲ ਹੀ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰੀਕਿ੍ਰਆਂ ਵੀ ਸ਼ੁਰੂ ਹੋ ਗਈ ਹੈ।
ਨਾਮਜਦਗੀ ਪੱਤਰ ਸਬ ਡਵੀਜਨਲ ਮੈਜਿਸਟ੍ਰੇਟ ਫਗਵਾੜਾ, ਮੁਕੇਰੀਆਂ,ਦਾਖਾ ਅਤੇ ਜਲਾਲਾਬਾਦ ਦੇ ਕੋਲ ਦਾਖਲ ਹੋਣਗੇ। ਨਾਮਜਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 30 ਸਤੰਬਰ ਨਿਰਧਾਰਿਤ ਕੀਤੀ ਗਈ ਹੈ।