ਨਵੀਂ ਦਿੱਲੀ, 23 ਸਤੰਬਰ – ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਉਥੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ। ਰਾਜਧਾਨੀ ਵਿਚ ਪਿਆਜ਼ 60 ਤੋਂ 80 ਰੁ. ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਦੌਰਾਨ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਜਿਹੇ ਵਿਚ ਪਿਆਜ਼ ਦੀਆਂ ਵਧੀਆਂ ਕੀਮਤਾਂ ਲੋਕਾਂ ਦੀਆਂ ਅੱਖਾਂ ਵਿਚ ਅੱਥਰੂ ਲਿਆ ਰਹੀਆਂ ਹਨ।
ਜਾਣਕਾਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਸਭ ਤੋਂ ਵੱਧ ਪਿਆਜ਼ ਮਹਾਰਾਸ਼ਟਰ ਤੋਂ ਸਪਲਾਈ ਹੁੰਦਾ ਹੈ ਅਤੇ ਇਸ ਸਾਲ ਇਥੋਂ ਦਿੱਲੀ ਵਿਚ ਘੱਟ ਪਿਆਜ਼ ਪਹੁੰਚਣ ਕਾਰਨ ਕੀਮਤਾਂ ਵਿਚ ਉਛਾਲ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਇਸ ਸਾਲ ਆਏ ਭਾਰੀ ਹੜ੍ਹਾਂ ਕਾਰਨ ਵੀ ਪਿਆਜ਼ ਦੀ ਫਸਲ ਨੂੰ ਨੁਕਸਾਨ ਪੁੱਜਾ ਹੈ।