“ਇੱਕ ਦੇਸ਼ ਇੱਕ ਭਾਸ਼ਾ” ਦੇ ਹਾਮੀ ਗੁਰਦਾਸ ਮਾਨ ਦਾ ਬਿਆਨ ਨਿੰਦਣਯੋਗ : ਰਾਜਿੰਦਰ ਸਿੰਘ ਬਡਹੇੜੀ

257
Advertisement

ਚੰਡੀਗੜ੍ਹ, 21 ਸਤੰਬਰ- ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ, ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਪੰਜਾਬੀ ਮਾਂ ਬੋਲੀ ਦੇ ਮੁੱਦਈ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਕਿ ਭਾਜਪਾ ਦੀ ਇੱਕ ਦੇਸ਼ ਇੱਕ ਭਾਸ਼ਾ ਦੀ ਨੀਤੀ ਦੀ ਹਮਾਇਤ ਕਰਨ ਵਾਲ਼ਾ ਗੁਰਦਾਸ ਮਾਨ ਜੋ ਕਿ ਮਾਂ ਬੋਲੀ ਕਰਕੇ ਇਸ ਮੁਕਾਮ ਤੱਕ ਪਹੁੰਚ ਗਿਆ ਹੈ ਹੁਣ ਭਾਜਪਾ ਦਾ ਝੋਲ਼ੀ ਚੁੱਕ ਬਣ ਕੇ ਪੰਜਾਬੀ ਮਾਂ ਬੋਲੀ ਨੂੰ ਤਿਲਾਂਜਲੀ ਦੇਣ ਦੀ ਗੱਲ ਕਰਦਾ ਹੈ ਇਹ ਬਹੁਤ ਹੀ ਘਟੀਆ ਸੋਚ ਹੈ ਅਤੇ ਦੁੱਖ ਵਾਲੀ ਗੱਲ ਹੈ।ਬਡਹੇੜੀ ਨੇ ਆਖਿਆ ਕਿ ਜੇਕਰ ਗੁਰਦਾਸ ਮਾਨ ਦੀ ਮਾਂ ਬੋਲੀ ਪੰਜਾਬੀ ਨਾ ਹੁੰਦੀ ਤਾਂ ਉਹ ਇਸ ਮੁਕਾਮ ਤੱਕ ਨਹੀਂ ਸੀ ਪਹੁੰਚ ਸਕਦਾ ਅੱਜ ਗੁਰਦਾਸ ਮਾਨ ਨੇ ਆਪਣੀ ਮਾਂ ਦੇ ਦੁੱਧ ਨਾਲ ਗਦਾਰੀ ਕੀਤੀ ਹੈ ਜਿਸ ਨੂੰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰੇਮੀ ਬਰਦਾਸ਼ਤ ਨਹੀਂ ਕਰ ਸਕਦੇ।ਬਡਹੇੜੀ ਨੇ ਆਖਿਆ ਕਿ ਕਿ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਇਸ ਘਟੀਆ ਸੋਚ ਦਾ ਧਾਰਨੀ ਗੁਰਦਾਸ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਇਸ ਗਲਤੀ ਦਾ ਅਹਿਸਾਸ ਹੋ ਸਕੇ ਕਿ ਉਸ ਨੇ ਕਿੰਨੀ ਕੁ ਵੱਡੀ ਗਲਤੀ ਕੀਤੀ ਹੈ ।