ਪੰਜਾਬ ਦੀਆਂ 4 ਜਿਮਨੀ ਚੋਣਾਂ ਸਮੇਤ ਹਰਿਆਣਾ ਤੇ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ

274
Advertisement

ਨਵੀਂ ਦਿੱਲੀ, 21 ਸਤੰਬਰ –ਪੰਜਾਬ ਦੀਆਂ 4 ਜਿਮਨੀ ਚੋਣਾਂ ਸਮੇਤ ਹਰਿਆਣਾ ਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਸੂਬਿਆਂ ਵਿਚ ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਤੇ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਇਹਨਾਂ ਚੋਣਾਂ ਲਈ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਹੋਵੇਗਾ। ਨਾਮਜਦਗੀਆਂ ਦਾ ਆਖਰੀ ਤਾਰੀਖ 4 ਅਕਤੂਬਰ, ਨਾਮ ਵਾਪਸੀ ਦੀ ਆਖਰੀ ਤਾਰੀਖ 7 ਅਕਤੂਬਰ ਅਤੇ 21 ਨੂੰ ਮਤਦਾਨ ਹੋਵੇਗਾ

ਪੰਜਾਬ ਦੀਆਂ 4 ਹਲਕਿਆਂ ਵਿਚ ਜਲਾਲਾਬਾਦ, ਫਗਵਾੜਾ, ਮੁਕੇਰੀਆਂ, ਮੁੱਲਾਂਪੁਰ ਦਾਖਾ ਵਿਚ ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਅਤੇ 24 ਅਕਤੂਬਰ ਨੂੰ ਹੀ ਨਤੀਜੇ ਆਉਣਗੇ। ਇਸ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ।

ਪੰਜਾਬ ਵਿਚ 4 ਹਲਕਿਆਂ ਲਈ ਜ਼ਿਮਨੀ ਚੋਣਾਂ ਵਾਸਤੇ ਨੋਟੀਫਿਕੇਸ਼ਨ 23 ਸਤੰਬਰ ਨੂੰ ਜਾਰੀ ਹੋਵੇਗੀ ਤੇ ਨਾਮਜਦਗੀਆਂ ਭਰਨ ਦੀ ਆਖਰੀ ਤਾਰੀਖ 30 ਸਤੰਬਰ ਹੈ। ਨਾਮਜ਼ਦਗੀਆਂ ਦੀ ਸਕਰੂਟਨੀ 1 ਅਕਤੂਬਰ ਨੂੰ ਹੋਵੇਗੀ, 3 ਅਕਤੂਬਰ ਨੂੰ ਨਾਮਜਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ।

ਦੱਸਣਯੋਗ ਹੈ ਕਿ ਫਿਰੋਜਪੁਰ ਦੀ ਜਲਾਲਾਬਾਦ ਸੀਟ ਸੁਖਬੀਰ ਸਿੰਘ ਬਾਦਲ ਦੇ ਐੱਮ.ਪੀ ਬਣਨ ਤੋਂ ਬਾਅਦ ਖਾਲੀ ਹੋਈ ਹੈ, ਜਦਕਿ ਫਗਵਾੜਾ ਸੀਟ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਐੱਮ.ਪੀ ਬਣਨ ਤੋਂ ਬਾਅਦ ਖਾਲੀ ਹੋਈ ਹੈ। ਲੁਧਿਆਣਾ ਦੀ ਦਾਖਾ ਸੀਟ ਆਪ ਆਗੂ ਐੱਚ.ਐੱਸ ਫੂਲਕਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਇਸ ਤੋਂ ਇਲਾਵਾ ਮੁਕੇਰੀਆਂ ਸੀਟ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਮਗਰੋਂ ਖਾਲੀ ਹੋਈ ਹੈ।