ਹਰਿਆਣਾ ਸਰਕਾਰ ਨੇ ਤਿੰਨ ਆਈ.ਏ.ਐਸ. ਅਤੇ ਤਿੰਨ ਐਚ.ਸੀ.ਐਸ.ਅਧਿਕਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ, 20 ਸਤੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਆਈ.ਏ.ਐਸ. ਅਤੇ ਤਿੰਨ ਐਚ.ਸੀ.ਐਸ.ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਤਬਾਦਲੇ ਕੀਤੇ ਹੋਏ ਆਈ.ਏ.ਐਸ. ਅਧਿਕਾਰੀਆਂ ਵਿਚ ਹਰਿਆਣਾ ਰਾਜ ਵੇਅਰ ਹਾਊਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਰਿਪੂਦਮਨ ਸਿੰਘ ਢਿੱਲੋਂ ਨੂੰ ਨਿਦੇਸ਼ਕ, ਹਰਿਆਣਾ ਪ੍ਰਸਾਸ਼ਨ ਸੁਧਾਰ ਅਥਾਰਿਟੀ ਨਿਯੁਕਤ ਕੀਤਾ ਗਿਆ ਹੈ| ਰਿਹਾਇਸ਼ ਬੋਰਡ, ਹਰਿਆਣਾ ਦੇ ਮੁੱਖ ਪ੍ਰਸਾਸ਼ਕ ਸ਼ਾਲੀਨ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ| ਇਸ ਤਰਾਂ, ਆਮ ਪ੍ਰਸਾਸ਼ਨ ਅਤੇ ਮਾਲ ਅਤੇ ਆਪਦਾ ਪ੍ਰਬੰਧਨ-1 ਵਿਭਾਗ ਦੇ ਸਕੱਤਰ ਵਿਜੇਂਦਰ ਕੁਮਾਰ ਨੂੰ ਉਨਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਹਰਿਆਣਾ ਰਾਜ ਵੇਅਰ ਹਾਊਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਹੈ|
ਐਚ.ਸੀ.ਐਸ. ਅਧਿਕਾਰੀ ਅਮਰ ਦੀਪ ਸਿੰਘ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਕਲੈਕਟਰ, ਲੋਹਾਰੂ ਅਤੇ ਸਿਵਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜਿਲਾ ਪਰਿਸ਼ਦ ਰੋਹਤਕ ਅਤੇ ਸੀ.ਈ.ਓ., ਡੀ.ਆਰ.ਡੀ.ਏ., ਰੋਹਤਕ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਕਲੈਕਟਰ, ਸਾਂਪਲਾ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਜਿਲਾ ਪਰਿਸ਼ਦ, ਰੋਹਤਕ ਅਤੇ ਸੀ.ਈ.ਓ., ਡੀ.ਆਰ.ਡੀ.ਏ., ਰੋਹਤਕ ਨਿਯੁਕਤ ਕੀਤਾ ਹੈ|
ਇਸ ਤਰਾਂ, ਸਤਬੀਰ ਸਿੰਘ, ਓ.ਐਸ.ਡੀ., ਕਮਿਸ਼ਨਰ ਦਫਤਰ,ਫਰੀਦਾਬਾਦ ਡਿਵੀਜਨ, ਫਰੀਦਾਬਾਦ ਨੂੰ ਉਨਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ, ਸਿਵਾਨੀ ਦਾ ਕਾਰਜਭਾਰ ਸੌਂਪਿਆ ਹੈ| ਖਜ਼ਾਨਾ ਵਿਭਾਗ ਦੇ ਡਿਪਟੀ ਸਕੱਤਰ ਅਤੇ ਮੁੱਖ ਚੋਣ ਅਧਿਕਾਰੀ, ਹਰਿਆਣਾ ਦੇ ਦਫਤਰ ਵਿਚ ਪ੍ਰਤੀਨਿਯੁਕਤ ਮਨੋਜ ਖੱਤਰੀ ਨੂੰ ਸਬ-ਡਿਵੀਜਨਲ ਅਧਿਕਾਰੀ (ਸਿਵਲ),ਲੋਹਾਰੂ ਅਤੇ ਡਿਪਟੀ ਸਕੱਤਰ, ਖਜ਼ਾਨਾ ਵਿਭਾਗ ਦਾ ਕਾਰਜਭਾਰ ਸੌਂਪਿਆ ਹੈ|
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...