ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ 3 ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਸ੍ਰੀ ਐੱਮ.ਕੇ ਤਿਵਾੜੀ ਆਈ.ਪੀ.ਐੱਸ ਨੂੰ ਡੀ.ਜੀ.ਪੀ ਕਮ ਐੱਮ.ਡੀ ਪੀਪੀਐੱਸਸੀ ਚੰਡੀਗੜ੍ਹ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਆਈ.ਪੀ.ਐੱਸ ਅਧਿਕਾਰੀ ਨੌਨਿਹਾਲ ਸਿੰਘ ਨੂੰ ਆਈ.ਜੀ.ਪੀ ਜਲੰਧਰ ਰੇਂਜ ਜਲੰਧਰ ਅਤੇ ਆਈ.ਜੀ.ਪੀ ਸਾਈਬਰ ਕ੍ਰਾਈਮ ਪੰਜਾਬ ਲਾਇਆ ਗਿਆ ਹੈ।
ਆਈ.ਪੀ.ਐੱਸ ਸੁਖਚੈਨ ਸਿੰਘ ਨੂੰ ਡੀਆਈਜੀ ਪਰੋਵਿਸ਼ਨਿੰਗ ਪੰਜਾਬ ਅਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।