ਗਿੱਦੜਬਾਹਾ/ ਸ੍ਰ੍ਰੀ ਮੁਕਤਸਰ ਸਾਹਿਬ, 14 ਸਤੰਬਰ
ਉਪਮੰਡਲ ਮੈਜਿਸ੍ਰਟੇਟ,ਗਿੱਦੜਬਾਹਾ, ਸ੍ਰੀ ਓਮ ਪ੍ਰਕਾਸ਼, (ਪੀ.ਸੀ.ਐਸ) ਜੀ ਦੀ ਆਦੇਸ਼ਾ ਤਹਿਤ ਬਲਾਕ ਗਿੱਦੜਬਾਹਾ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲਾਂ ਦੀ ਵੈਨਾ ਦੀ ਚੈਕਿੰਗ ਕੀਤੀ ਗਈ ।
ਜ਼ਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਕੂਲੀ ਵਿਦਿਆਰਥੀਆ ਦੀ ਸਰੁੁੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਹਦਾਇਤਾ ਅਨੁਸਾਰ ਸਕੂਲੀ ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਵਾਹਨ ੋਤੇ ਸਕੂਲ ਦਾ ਨਾਮ, ਸਕੂਲੀ ਵਾਹਨ ਦੇ ਵਿੱਚ ਅੱਗ ਬੁਝਾਉ ਯੰਤਰ ਹੋਣੇ ਚਾਹੀਦੇ ਹਨ, ਸਕੂਲੀ ਵਾਹਨ ਦੇ ਉਪਰ ਡੀ.ਟੀ.ਓ ਦਫਤਰ ਦਾ ਨੰਬਰ ਮੋਟੇ ਅੱਖਰਾ ਵਿੱਚ ਲਿਖਿਆ ਹੋਣਾ ਚਾਹੀਦਾ ਹੈ, ਵਾਹਨ ’ ਚ ਸੀ.ਸੀ.ਟੀ.ਵੀ ਕੈਮਰੇ ਤੇ ਬਾਰੀਆ ਹਾਈਡਰੋਲਿਕ ਹੋਣੀਆ ਚਾਹੀਦੀਆ ਹਨ, ਸੀਟਾਂ ਹੇਠ ਸਟੋਰਜ ਲਈ ਥਾ ਹੋਣੀ ਚਾਹੀਦੀ ਹੈ, ਫਸਟ ਏਡ ਕਿੱਟ ਤੇ ਵਾਹਨ ਨੂੰ ਮਿਲੇ ਪਰਮਿਟ ਤੇ ਰਜਿਸਟਰੇਸ਼ਨ ਅਨੁਸਾਰ ਵਿਦਿਆਰਥੀਆ ਦੀ ਗਿਣਤੀ ਹੋਣੀ ਚਾਹੀਦੀ ਹੈ ਵਾਹਨ ਦੇ ਵਿੱਚ ਮਹਿਲਾ ਸਹਾਇਕ ਮੌਜੂਦ ਹੋਣ ਦੇ ਨਾਲ-ਨਾਲ ਡਰਾਈਵਰ ਨਸ਼ਾ ਮੁਕਤ ਤੇ ਵਰਦੀ ਵਿੱਚ ਹੋਣਾ ਚਾਹੀਦਾ ਹੈ ਅਤੇ ਉਸਦੀ ਨਾਮ ਵਾਲੀ ਪਲੇਟ ਤੇ ਲਾਇਸੰਸ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ।
ਇਸ ਦੌਰਾਨ ਜਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਦੱਸਿਆ ਕਿ ਸਕੂਲ ਦੇ ਪਿ੍ਰੰਸੀਪਲਾ, ਮੈਨੇਜਮੈਂਟ ਮਂੈਬਰਾ ਤੇ ਡਰਾਈਵਰਾਂ ਨੂੰ ਸੇਫ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਪੇ੍ਰਰਿਤ ਕੀਤਾ ਗਿਆ ਹੈ।
ਇਸ ਮੌਕੇ ਚੈਕਿੰਗ ਟੀਮ ਵੱਲੋ ਬਲਾਕ ਗਿੱਦੜਬਾਹਾ ਦੇ ਵੱਖ-ਵੱਖ ਸਕੂਲਾ ਅਤੇ ਵੈਨਾ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਸੇਫ ਵਹਾਨ ਪਾਲਿਸੀ ਦੀ ਪਲਾਣਾ ਨਾ ਕਰਨ ਵਾਲੇ 10 ਵਾਹਨਾ ਦੇ ਚਲਾਣ ਕੱਟੇ ਗਏ। ਚੈਕਿੰਗ ਟੀਮ ਵਿੱਚ ਸ਼ਾਮਿਲ ਬਾਲ ਸੁਰੱਖਿਆ ਅਫਸਰ ਅਨੂ ਬਾਲਾ, ਏ.ਐਸ.ਆਈ ਦਰਸ਼ਨ ਸਿੰਘ, ਏ.ਐਸ.ਆਈ ਬਿਸੰਬਰਦਾਸ, ਹੈਡ ਕਾਂਸਟੇਬਲ ਹਰਿਸ਼ਨ ਸਿੰਘ, ਹੈਡ ਕਾਂਸਟੇਬਲ ਲਖਵਿੰਦਰ ਸਿੰਘ,ਆਓਟ ਰੀਚ ਵਰਕਰ ਡਿੰਪਲ ਰਾਣੀ ਸਨ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...