ਅੱਜ ਟੂਰਨਾਮੈਂਟ ਦਾ ਉਦਘਾਟਨੀ ਮੈਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਹ ਟੂਰਨਾਮੈਂਟ ਉਲੰਪਿਕ ਨਿਯਮਾਂ ਅਨੁਸਾਰ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦੇ ਪ੍ਰਬੰਧਕ ਡਾ. ਸਰਬਜੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ, ਕੋਚ ਸੂਬੇਦਾਰ ਦਵਿੰਦਰ ਸਿੰਘ, ਵਿਨੋਦ ਕੁਮਾਰ, ਨਵਨੀਤ ਸਿੰਘ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਗੋਰਾ, ਸੰਦੀਪ ਸਿੰਘ, ਸਜਿਹਪਾਲ ਸਿੰਘ ਨੇ ਦੱਸਿਆ ਕਿ ਬਟਾਲਾ ਵਿਖੇ ਇਹ ਦੂਜਾ ਰਾਜ ਪੱਧਰੀ ਬਾਸਕਿਟ ਬਾਲ ਟੂਰਨਾਮੈਂਟ ਹੈ ਅਤੇ ਖਿਡਾਰੀਆਂ ਵਿੱਚ ਇਸ ਟੂਰਨਾਮੈਂਟ ਪ੍ਰਤੀ ਬਹੁਤ ਉਤਸ਼ਾਹ ਹੈ। ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ 15 ਸਤੰਬਰ ਸ਼ਾਮ ਨੂੰ ਇਸ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਰਨਗੇ ਜਦਕਿ ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਵਿਸ਼ੇਸ਼ ਮਹਿਮਾਨ ਹੋਣਗੇ। ਉਨ੍ਹਾਂ ਕਿਹਾ ਕਿ 15 ਸਤੰਬਰ ਨੂੰ ਲੜਕੀਆਂ ਦਾ ਬਾਸਕਿਟਬਾਲ ਦਾ ਸ਼ੋਅ ਮੈਚ ਕਰਾਇਆ ਜਾਵੇਗਾ। ਡਾ. ਸਰਬਜੀਤ ਸਿੰਘ ਨੇ ਬਟਾਲਾ ਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਿ ਉਹ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ।
ਟੂਰਨਾਮੈਂਟ ਵਿੱਚ ਉੱਘੇ ਬਾਸਕਿਟਬਾਲ ਖਿਡਾਰੀ ਰਣਜੀਤ ਭਗਤ, ਰਾਜ ਕੁਮਾਰ, ਦਵਿੰਦਰ ਕੁਮਾਰ, ਨਵਨੀਤ ਸਿੰਘ, ਸਿਮਰਨ ਸਿੰਘ ਰਵਿੰਦਰ ਸਿੰਘ, ਸਲਵਿੰਦਰ ਸਿੰਘ ਅਤੇ ਹਰਦੀਪ ਸਿੰਘ ਵਲੋਂ ਤਕਨੀਕੀ ਕਮੇਟੀ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।