ਨਵੀਂ ਦਿੱਲੀ, 13 ਸਤੰਬਰ – ਦਿੱਲੀ ‘ਚ ਫਿਰ ਤੋਂ ਔਡ ਈਵਨ ਦਾ ਨਿਯਮ ਲਾਗੂ ਹੋ ਜਾ ਰਿਹਾ ਹੈ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵਾਹਨ ਉਤੇ 4 ਤੋਂ 15 ਨਵੰਬਰ ਤੱਕ ਔਡ ਈਵਨ ਨਿਯਮ ਲਾਗੂ ਕੀਤਾ ਜਾਵੇਗਾ।
ਦੂਸਰੇ ਪਾਸੇ ਕੇੰਦਰੀ ਟਰਾਂਸਪੋਰਟ ਮੰਤਰੀ ਨੀਤਿਨ ਗਡਕਰੀ ਨੇ ਕਿਹਾ ਹੈ ਕਿ ਫਿਲਹਾਲ ਦਿੱਲੀ ਵਿਚ ਇਸ ਨਿਯਮ ਨੂੰ ਲਾਗੂ ਕਰਨ ਦੀ ਜਰੂਰਤ ਨਹੀਂ ਹੈ।