ਅੰਤਰਰਾਸ਼ਟਰੀ ਪੁਆਧੀ ਮੰਚ ਦਾ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਵਿਖੇ 15 ਨੂੰ

Advertisement

ਚੰਡੀਗੜ, 11 ਸਤੰਬਰ – ਅੰਤਰਰਾਸਟਰੀ ਪੁਆਧੀ ਮੰਚ ਕਿੰਨ੍ਹੀ ਤੇ ਆਪਣਾ ਦੂਆ ਪ੍ਰੋਗਰਾਮ ਇਸ ਬਾਰੀ ਸ੍ਰੀ ਫਤਿਹਗੜ੍ਹ ਸਾਹਿਬ ਕੀ ਪਵਿੱਤਰ ਧਰਤੀ ਪਰ ਕਰਬਾਇਆ ਜਾ ਰਿਹਾ ਐ| ਯੌਹ ਪ੍ਰੋਗਰਾਮ 15 ਸਤੰਬਰ ਨੂੰ ਸਮੇਰੀਓਂ 11 ਬਜੇ ਤੇ ਲੇ ਕੈ ਤਪੈਹਰੇ 1 ਬਜੇ ਤੱਕ ਹੋਬੈਗਾ| ਅੱਜ ਪੁਆਧ ਬਧਾਨਕਾਰ ਕਮੇਟੀ ਕੇ ਮਿੰਬਰ ਕੱਠੇ ਹੋ ਕੈ ਉਸ ਥੌੜ ਕਾ ਲਰੀਖਣ ਕਰਨੇ ਬਾਸਤੈ ਗਏ ਜਿੱਥੈ ਯੌਹ ਪ੍ਰੋਗਰਾਮ ਹੋਣਾ ਐ|
ਲਓ ਬਈ ਆੜਿਓ! ਯੌਹ ਪੁਆਧੀ ਬਰਾਸਤ ਕਾ ਪ੍ਰੋਗਰਾਮ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਮਾਂ 15 ਸਤੰਬਰ ਨੂੰ ਹੋਬੈਗਾ| ਇਸ ਮਾਂ ਸਮਰ ਸਿੰਘ ਸੰਮੀ ਕਾ ਪੁਆਧੀ ਅਖਾੜਾਂ ਲਗੈਗਾ| ਸੁਰਖੀ ਬਿੰਦੀ ਫਿਲਮ ਕੀ ਐਕਟਰਨੀ ਬੀਬੀ ਮੋਹਣੀ ਤੂਰ ਅਚੇਚੇ ਤੌਰ ਪਰ ਇਕ ਗੀਤ ਪੇਸ ਕਰੈਗੀ| ਇਸ ਕੇ ਅਲਾਬਾ ਪੁਆਧ ਕੇ ਸਪੁੱਤਰ ਚਰਨ ਪੁਆਧੀ ਜੀ, ਮਨਜੀਤ ਰਾਜਪੁਰਾ, ਡਾ. ਗੁਰਮੀਤ ਬੈਦਵਾਣ ਜੀ ਪੁਆਧ ਕੇ ਬਾਰੇ ਮਾਂ ਖੁੱਲ੍ਹ ਕੈ ਬਤਾਮੈਂਗੇ| ਯੌਹ ਸੈਮੀਨਾਰ ਅਰ ਪ੍ਰੋਗਰਾਮ ਬਾਬੇ ਨਾਨਕ ਜੀ ਕੇ 550ਮੇਂ ਪ੍ਰਕਾਸ ਗੁਰਪੁਰਬ ਨੂੰ ਸਮਰਪਿਤ ਹੋਐਗਾ| ਯਾਦਾਂ ਤੇਰੀਆਂ ਗਾਣੈ ਗੈਲ ਦੁਨੀਆਂ ਪਰ ਮਾਂ ਪ੍ਰਸਿੱਧ ਹੋਇਆ ਗੈਕ ਬਿੱਲ ਸਿੰਘ ਬੀ ਪ੍ਰੋਗਰਾਮ ਮਾਂ ਪੁਆਧੀ ਗਾਣਾਂ ਲੈ ਕੇ ਆਊਗਾ ਅਰ ਹਾਜਰੀ ਲੁਆਊਗਾ|
ਥਮ੍ਹ ਸਾਰਿਆਂ ਨੈਂ ਬਧ ਚੜ੍ਹ ਕੇ ਇਸ ਪ੍ਰੋਗਰਾਮ ਮਾਂ ਪੌਹੰਚਣਾਂ ਐ ਅਰ ਜੁਆਕਾਂ ਨੂੰ ਬੀ ਲੇ ਕੈ ਔਣਾਂ ਐ| ਯੌਹ ਮ੍ਹਾਰੀ ਹੱਥ ਬੰਨ੍ਹ ਕੈ ਬੇਨਤੀ ਐ ਜੀ|