ਚੰਡੀਗੜ੍ਹ, 7 ਸਤੰਬਰ – ਪੰਜਾਬ ਬੰਦ ਦੌਰਾਨ ਅੱਜ ਵਾਲਮੀਕਿ ਭਾਈਚਾਰੇ ਵਲੋਂ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਪੰਜਾਬ ਵਿਚ ਕਈ ਥਾਵਾਂ ਉਤੇ ਬਾਜ਼ਾਰ ਬੰਦ ਰਹੇ, ਜਦਕਿ ਕਈ ਥਾਵਾਂ ਉਤੇ ਇਸ ਬੰਦ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਅੰਮ੍ਰਿਤਸਰ, ਜਲੰਧਰ ਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲਿਆਂ ਵਿਚ ਇਸ ਬੰਦ ਦਾ ਅਸਰ ਦੇਖਣ ਨੂੰ ਮਿਲਿਆ।
ਵਾਲਮੀਕੀ ਭਾਈਚਾਰੇ ਵਲੋਂ ਇਸ ਬੰਦ ਦਾ ਸੱਦਾ ਟੀਵੀ ਚੈਨਲ ਕਲਰ ਉਤੇ ਸੀਰੀਅਲ ‘ਰਾਮ ਸੀਆ ਕੇ ਲਵ ਕੁਸ਼’ ਵਿਚ ਵਾਲਮੀਕ ਜੀ ਦੇ ਚਰਿੱਤਰ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਦੁਖੀ ਹੋ ਕੇ ਦਿੱਤਾ ਗਿਆ ਸੀ।