• Latest
  • Trending
ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਹਿੰਦੋਸਤਾਨ ਸੁਰੱਖਿਅਤ ਨਾ ਹੁੰਦਾ : ਰਾਜਨਾਥ ਸਿੰਘ

ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਹਿੰਦੋਸਤਾਨ ਸੁਰੱਖਿਅਤ ਨਾ ਹੁੰਦਾ : ਰਾਜਨਾਥ ਸਿੰਘ

7 years ago
ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

24 minutes ago
Punjab : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸੀ ਆਗੂਆਂ ਦੀ ਹੰਗਾਮੀ ਮੀਟਿੰਗ

Punjab : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਾਂਗਰਸੀ ਆਗੂਆਂ ਦੀ ਹੰਗਾਮੀ ਮੀਟਿੰਗ

1 hour ago
ਭਾਰਤ ਅਗਲੇ ਮਹੀਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਕਰੇਗਾ ਸ਼੍ਰੀਲੰਕਾ ਦਾ ਦੌਰਾ ; 15 ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੈਚ

ਭਾਰਤ ਅਗਲੇ ਮਹੀਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਕਰੇਗਾ ਸ਼੍ਰੀਲੰਕਾ ਦਾ ਦੌਰਾ ; 15 ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੈਚ

1 hour ago
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਬੇਦਕਰ ਇੰਸਟਚਿਊਟ ਆਫ਼ ਮੈਡੀਕਲ ਸਾਇੰਸਜ਼ ਵੱਲੋਂ ਮੋਹਾਲੀ ਵਿਖੇ ਚਲਾਏ ਜਾ ਰਹੇ ਆਟੀਜ਼ਮ ਅਤੇ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼ ਸੈਂਟਰ ਆਫ਼ ਐਕਸੀਲੈਂਸ ਦਾ ਕੀਤਾ ਦੌਰਾ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਬੇਦਕਰ ਇੰਸਟਚਿਊਟ ਆਫ਼ ਮੈਡੀਕਲ ਸਾਇੰਸਜ਼ ਵੱਲੋਂ ਮੋਹਾਲੀ ਵਿਖੇ ਚਲਾਏ ਜਾ ਰਹੇ ਆਟੀਜ਼ਮ ਅਤੇ ਨਿਊਰੋਡਿਵੈਲਪਮੈਂਟਲ ਡਿਸਆਰਡਰਜ਼ ਸੈਂਟਰ ਆਫ਼ ਐਕਸੀਲੈਂਸ ਦਾ ਕੀਤਾ ਦੌਰਾ

2 hours ago
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਯੂਕੇ ਐਕਸਪੋਜ਼ਰ ਟੂਰ ਲਈ ਰਵਾਨਾ 

ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਯੂਕੇ ਐਕਸਪੋਜ਼ਰ ਟੂਰ ਲਈ ਰਵਾਨਾ 

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਜਰਮਨੀ ਤੋਂ ਮੰਦਭਾਗੀ ਖ਼ਬਰ! ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਜਰਮਨੀ ਤੋਂ ਮੰਦਭਾਗੀ ਖ਼ਬਰ! ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

2 hours ago
Big News: ਸੋਨਮ ਰਘੁਵੰਸ਼ੀ ਦੀ ਜ਼ਮਾਨਤ ਬਰਕਰਾਰ, ਸੁਪ੍ਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ

Big News: ਸੋਨਮ ਰਘੁਵੰਸ਼ੀ ਦੀ ਜ਼ਮਾਨਤ ਬਰਕਰਾਰ, ਸੁਪ੍ਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਇਨਕਾਰ

2 hours ago
ਚੱਲਦੇ ਈ-ਰਿਕਸ਼ਾ ਨੂੰ ਬੰਦ ਕਰਨ ਵਾਲੀਆਂ ਚੀਨੀ Apps ‘ਤੇ ਸਰਕਾਰ ਨੇ ਲਗਾਈ ਰੋਕ

ਚੱਲਦੇ ਈ-ਰਿਕਸ਼ਾ ਨੂੰ ਬੰਦ ਕਰਨ ਵਾਲੀਆਂ ਚੀਨੀ Apps ‘ਤੇ ਸਰਕਾਰ ਨੇ ਲਗਾਈ ਰੋਕ

2 hours ago
Mumbai Rains: ਮੁੰਬਈ ਵਿੱਚ ਭਾਰੀ ਮੀਂਹ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ

Mumbai Rains: ਮੁੰਬਈ ਵਿੱਚ ਭਾਰੀ ਮੀਂਹ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ

3 hours ago
Pakistan ‘ਚ ਵਾਪਰਿਆ ਵੱਡਾ ਹਾਦਸਾ, ਖੱਡ ‘ਚ ਡਿੱਗੀ ਬੱਸ, 40 ਮੌਤਾਂ

Pakistan ‘ਚ ਵਾਪਰਿਆ ਵੱਡਾ ਹਾਦਸਾ, ਖੱਡ ‘ਚ ਡਿੱਗੀ ਬੱਸ, 40 ਮੌਤਾਂ

3 hours ago
Breaking: ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

Breaking: ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

4 hours ago
Hindi News
English News
Friday, July 3, 2026
No Result
View All Result
39 °c
Chandigarh
37 ° Sat
35 ° Sun
29 ° Mon
31 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਹਿੰਦੋਸਤਾਨ ਸੁਰੱਖਿਅਤ ਨਾ ਹੁੰਦਾ : ਰਾਜਨਾਥ ਸਿੰਘ

September 1, 2019
in ਚੰਡੀਗੜ੍ਹ
ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਹਿੰਦੋਸਤਾਨ ਸੁਰੱਖਿਅਤ ਨਾ ਹੁੰਦਾ : ਰਾਜਨਾਥ ਸਿੰਘ

ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਹਿੰਦੋਸਤਾਨ ਸੁਰੱਖਿਅਤ ਨਾ ਹੁੰਦਾ : ਰਾਜਨਾਥ ਸਿੰਘ

ਡਾ. ਮਨਮੋਹਨ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਾਤਾਵਰਣ ਸੰਭਾਲ ਦਾ ਅਹਿਮ ਕਰਨ ਦਾ ਸੱਦਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੂਹਾਨੀ ਪ੍ਰਕਾਸ਼’ ਸਮਾਗਮ ਆਯੋਜਿਤ

1100 ਬੱਚਿਆਂ ਵੱਲੋਂ ਸਮੂਹਿਕ ਤੌਰ ‘ਤੇ ਕੀਤੇ ਰਸਭਿੰਨੇ ਕੀਰਤਨ ਨੇ ਅਲੌਕਿਕ ਨਜ਼ਾਰਾ ਪੇਸ਼ ਕੀਤਾ, ਇਤਿਹਾਸ ਰਚਿਆ

ਨਵੀਂ ਦਿੱਲੀ, 1 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਰੂਹਾਨੀ ਪ੍ਰਕਾਸ਼’ ਸਮਾਗਮ ਇਥੇ ਆਈ ਜੀ ਇੰਡੋਰ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ ਵਿਚ ਗਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 1100 ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ‘ਤੇ ਕੀਤੇ ਰਸਭਿੰਨੇ ਕੀਰਤਨ ਨੇ ਅਲੌਕਿਕ ਨਜ਼ਾਰਾ ਪੇਸ਼ ਕੀਤਾ।

ਇਹ ਸਮਾਗਮ ਆਪਣੇ ਆਪ ਵਿਚ ਵਿਲੱਖਣ ਹੋ ਨਿਬੜਿਆ ਤੇ ਨਵਾਂ ਇਤਿਹਾਸ ਰਚਿਆ ਗਿਆ ਕਿਉਂਕਿ ਦੁਨੀਆਂ ਦੇ ਕਿਸੇ ਵੀ ਸਮਾਗਮ ਵਿਚ 1100 ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ‘ਤੇ ਕੀਰਤਨ ਕਰਨ ਦਾ ਇਹ ਪਹਿਲਾ ਅਵਸਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰਦਿਆਂ ਕੀਤੇ ਗਏ ਗੁਰਬਾਣੀ ਦੇ ਜਾਪ ਨੇ 25000 ਦਰਸ਼ਕਾਂ ਨੂੰ ਇਲਾਹੀ ਨੂਰ ਦੇ ਪ੍ਰਤੱਖ ਦਰਸ਼ਨ ਕਰਵਾ ਦਿੱਤੇ। ਵਿਦਿਆਰਥੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਆਰਤੀ’ ਰਾਹੀਂ ਅਕਾਲ ਪੁਰਖ ਦੀ ਕੀਤੀ ਗਈ ਉਸਤਤ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਗਾਇਆ। ਇਸ ਉਪਰੰਤ ਸ਼ਬਦ ‘ਮਿਟਿਆ ਅੰਧੇਰਾ ਚੰਨ ਚੜਿਆ’ ਦਾ ਰਸ ਭਿੰਨਾ ਗਾਇਨ ਕੀਤਾ। ਇਸ ਮਗਰੋਂ ‘ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ’ ਦੇ ਗਾਇਨ ਨਾਲ ਵਿਦਿਆਰਥੀਆਂ ਨੇ ਦਰਸ਼ਕਾਂ ਨੂੰ ਸਿੱਧਾ ਉਸ ਅਕਾਲ ਪੁਰਖ ਨਾਲ ਜੋੜ ਦਿੱਤਾ। ਇਸ ਉਪਰੰਤ ਵਿਦਿਆਰਥੀਆਂ ਨੇ ‘ਸੋ ਕਿਉਂ ਮੰਦਾ ਆਖਿਐ ਜਿਤੁ ਜੰਮੈ ਰਾਜਾਨੁ’ ਸ਼ਬਦ ਪੇਸ਼ ਕਰ ਕੇ ਗੁਰੂ ਨਾਨਕ ਦੇਵ ਜੀ ਵੱਲੋਂ ਸਮਾਜ ਵਿਚ ਇਸਤਰੀ ਨੂੰ ਸਨਮਾਨ ਦੇਣ ਅਤੇ ਬਰਾਬਰ ਦਰਜਾ ਦੇਣ ਲਈ ਦਿੱਤਾ ਉਪਦੇਸ਼ ਲੋਕਾਂ ਨੂੰ ਦ੍ਰਿੜ ਕਰਾਇਆ।

ਇਸ ਸਮਾਗਮ ਵਿਚ ਪਹੁੰਚੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਵਿਚ ਪਹਿਲੀ ਵਾਰ ਐਸਾ ਪ੍ਰੋਗਰਾਮ ਵੇਖਿਆ ਹੈ। ਉਹਨਾਂ ਕਿਹਾ ਕਿ ਸੁਣਿਆ ਇਹ ਸੀ ਕਿ ਗੁਰਬਾਣੀ ਦਾ ਜੋ ਬਰਾਬਰ ਪਾਠ ਕਰਦੇ ਹਨ, ਉਹਨਾਂ ਦੀ ਬਾਣੀ ਗੰਗਾ ਦੀ ਤਰਾਂ ਨਿਰਮਲ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਮੈਂ ਵੇਖਿਆ ਤੇ ਮਹਿਸੂਸ ਕੀਤਾ ਕਿ ਗੁਰਬਾਣੀ ਵਿਚ ਉਹ ਤਾਕਤ ਹੈ ਜੋ ਲੋਕਾਂ ਦੀ ਜੁਬਾਨ ਨੂੰ ਨਿਰਮਲ ਬਣਾ ਦਿੰਦੀਹੈ। ਉਹਨਾਂ ਕਿਹਾ ਕਿ ਜਿਥੇ ਤੱਕ ਗੁਰੂ ਨਾਨਕ ਦੇਵ ਜੀ ਦੀ ਗੱਲ ਹੈ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਧਿਆਤਮਕ ਗਿਆਨ ਪ੍ਰਵਾਹ ਨੂੰ ਅੱਗੇ ਵਧਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਗੁਰੂ ਨਾਨਕ ਦੇਵ ਜੀ ਨੇ ਅਦਾ ਕੀਤੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ, ਇਹ ਮੈਂ ਇਸ ਲਈ ਦੱਸ ਰਿਹਾ ਹੈ ਕਿ ਮੈਂ ਕਾਸ਼ੀ ਦਾ ਰਹਿਣ ਵਾਲਾ ਹੈ। ਇਥੇ ਕੱਤਕ ਪੂਰਨਮਾਸ਼ੀ ਨੂੰ ਗੰਗਾ ਇਸ਼ਨਾਨ ਦਾ ਸਭ ਤੋਂ ਪਵਿੱਤਰ ਤਿਓਹਾਰ ਹੁੰਦਾ ਹੈ। ਉਹਨਾਂ ਕਿਹਾ ਕਿ ਮੈਂ ਛੋਟਾ ਸੀ, ਉਦੋਂ ਤੋਂ ਜਾਣਦਾ ਹਾਂ ਕਿ ਗੁਰੂ ਨਾਨਕ ਦੇਵ ਜੀਦਾ ਜਨਮ ਕਈ ਯੋਗ ਕਾਰਨ ਹੀ ਹੋਇਆ ਸੀ। ਗੁਰੂ ਸਾਹਿਬ ਜੋ ਕੁਝ ਬੋਲਦੇ ਸਨ, ਉਹਨਾਂ ਦੀ ਗੁਰਬਾਣੀ ਨਿਰਮਲ ਸੀ। ਉਹਨਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਵੀ ਪ੍ਰੇਰਨਾਦਾਇਕ ਤਰੰਗਾਂ ਸਨ।

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖ ਸਮੁਦਾਇ ਬਾਰੇ ਕੋਈ ਸੱਚਾਈ ਨਕਾਰ ਨਹੀਂ ਸਕਦਾ ਕਿ ਭਾਰਤ ਦੀ ਰਾਖੀ ਕਰਨ ਵਿਚ ਸਭ ਤੋਂ ਵੱਧ ਯੋਗਦਾਨ ਤੇ ਬਲਿਦਾਨ ਸਿੱਖ ਸਮਾਜ ਦਾ ਹੈ। ਉਹਨਾਂ ਕਿਹਾ ਕਿ ਸਾਡਾ ਜੇਕਰ ਕੋਈ ਵੱਡਾ ਭਰਾ ਹੈ ਤਾਂ ਸਿੱਖ ਸਮਾਜ ਹੈ। ਜੇਕਰ ਸਿੱਖ ਸਮਾਜ ਨਾ ਹੁੰਦਾ, ਸਿੱਖ ਧਰਮ ਨੂੰ ਮੰਨਣ ਵਾਲੇ ਨਾ ਹੁੰਦੇ ਤਾਂ ਭਾਰਤ ਦੀ ਮਾਣ ਸਤਿਕਾਰ ਤੇ ਸਭਿਆਚਾਰ ਵੀ ਨਹੀਂ ਰਹਿਣਾ ਸੀ ਤੇ ਨਾ ਸਾਡਾ ਰਾਸ਼ਟਰ ਸੁਰੱਖਿਅਤ ਰਹਿੰਦਾ। ਉਹਨਾਂ ਕਿਹਾ ਕਿ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਜਨਸੰਖਿਆ ਦੇ ਅਨੁਪਾਤ ਵਿਚ ਇਸ ਦੇਸ਼ ਦੀ ਸੁਰੱਖਿਅਤ ਵਾਸਤੇ ਸਭ ਤੋਂ ਵੱਧ ਯੋਗਦਾਨ ਤੇ ਬਲਿਦਾਨ ਸਿੱਖਾਂ ਨੇ ਦਿੱਤਾ ਹੈ।

ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹ ਭਾਰਤ ਵਿਚ ਨਹੀਂ ਹੈ, ਕਰਤਾਰਪੁਰ ਸਾਹਿਬ ਵੀ ਭਾਰਤ ਵਿਚ ਨਹੀਂ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਤਿਆਗਿਆ । ਉਹਨਾਂ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਕਰ ਰਹੇ ਹਾਂ ਕਿ ਭਾਰਤ ਵਿਚ ਰਹਿਣ ਵਾਲੇ ਸਿੱਖ ਭੈਣ ਭਰਾ ਜੇਕਰ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁਣ ਤਾਂ ਜਾ ਕੇ ਦਰਸ਼ਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸਥਾਈ ਵਿਵਸਥਾ ਹੋਵੇਗੀ। ਉਹਨਾਂ ਨੇ ਸਮੁੱਚੀ ਸੰਗਤ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ‘ਤੇ ਸਾਰੇ ਸਿੱਖ ਜਗਤ ਨੂੰ ਦਿਲੋਂ ਵਧਾਈ ਦਿੰਦੇ ਹਨ। ਉਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ ਹਿੰਦੂਸਤਾਨ ਬਲਕਿ ਸਾਰੀ ਦੁਨੀਆਂ ਨੂੰ ਇਕੱਠਾ ਕਰਨ ਦੀ ਖਾਤਰ ਦੁਨੀਆਂ ਦੇ ਚੱਪੇ ਚੱਪੇ ‘ਤੇ ਸਫਰ ਕੀਤਾ। ਉਹਨਾਂ ਨੇ ਕਦੇ ਵੀ ਹਿੰਦ ਅਤੇ ਮੁਸਲਮਾਨ ਕਿਸੇ ਵਿਚ ਫਰਕ ਨਹੀਂ ਰੱਖਿਆ। ਉਹਨਾਂ ਨੇ ਸੱਦਾ ਦਿੱਤਾ ਕਿ ਇਸ ਸ਼ੁਭ ਮੌਕੇ ‘ਤੇ ਸਾਰਾ ਸਿੱਖ ਜਗਤ ਪ੍ਰਣ ਲਵੇ ਕਿ ਅਸੀਂ ਵਾਤਾਵਾਰਣ ਦੀ ਰੱਖਿਆ ਕਰਨ ਵਿਚ ਵੀ ਯੋਗਦਾਨ ਪਾਵਾਂਗੇ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਦੀ ਰਚਨਾ ਕੀਤੀ ਤੇ ਪਾਠ ਦੇ ਅੰਤ ਵਿਚ ਵਾਤਾਵਰਣ ਦੀ ਹਿਫਾਜ਼ਤ ਬਾਰੇ ਹੀ ਗੱਲ ਕੀਤੀ ਗਈ ਹੈ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਮ ਮਹੱਤ। ਉਹਨਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਇਸ ਸ਼ੁਭ ਮੌਕੇ ‘ਤੇ ਜਿਥੇ ਅਸੀਂ ਹੋਰ ਖੁਸ਼ੀਆਂ ਮਨਾਵਾਂਗੇ, ਉਥੇ ਹੀ ਵਾਤਾਵਰਣ ਦੀ ਰੱਖਿਆ ‘ਤੇ ਸਾਰੇ ਜ਼ੋਰ ਲਗਾ ਦਿਆਂਗੇ।

ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਅਤੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹਨ ਕਿ ਬੱਚਿਆਂ ਨੇ ਬਹੁਤ ਵਧੀਆ ਕੀਰਤਨ ਕੀਤਾ।

ਉਹਨਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਹਿੰਦੋਸਤਾਨ ਦੇ ਕੋਨੇ ਕੋਨੇ ਵਿਚੋਂ ਗੁਜਰ ਕੇ ਨਵੰਬਰ ਦੇ ਪਹਿਲੇ ਹਫਤੇ ਸੂੁਲਤਾਨਪੁਰ ਲੋਧੀ ਸਮਾਪਤ ਹੋਵੇਗਾ ਅਤੇ ਕਈ ਪ੍ਰੋਗਰਾਮ ਅਗਲੇ ਸਵਾ ਸਾਲ ਲਗਾਤਾਰ ਹੋਣਗੇ। ਉਹਨਾਂ ਨੇ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਨਵੰਬਰ ਦੇ ਪਹਿਲੇ ਹਫਤੇ ਤੋਂ 12 ਨਵੰਬਰ ਨੂੰ ਗੁਰਪੁਰਬਖ ਤੱਕ ਸੁਲਤਾਨਪੁਰ ਲੋਧੀ ਪਹੁੰਚਣ ਦਾ ਸੱਦਾ ਦਿੱਤਾ। ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ ਕਿ ਉਹ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ।

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆਪਾਂ ਘਰ ਘਰ ਪਹੁੰਚਾਈਏ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਸੰਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਜੇਕਰ ਕੋਈ ਵੀ ਇਨਸਾਨ ਮੰਨ ਲਵੇਗਾ ਤਾਂ ਉਹ ਜ਼ਿੰਦਗੀ ਵਿਚ ਕਾਮਯਾਬ ਵੀ ਹੋਵੇਗਾ ਤੇ ਕਦੇ ਨਿਰਾਸ਼ਾ ਨਹੀਂ ਹੋਵੇਗੀ।

ਸਮਾਗਮ ਦੌਰਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ, ਬੀਬੀ ਰਣਜੀਤ ਕੌਰ, ਸ. ਕੁਲਵੰਤ ਸਿੰਘ ਬਾਠ ਤੇ ਸ੍ਰੀ ਹਰਵਿੰਦਰ ਸਿੰਘ ਕੇ. ਪੀ. ਵੱਲੋਂ ਸ੍ਰੀ ਰਾਜਨਾਥ ਸਿੰਘ ਨੂੰ ਯਾਦਗਾਰੀ ਚਿੰਨ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ. ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਤੇ ਸ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ. ਹਰਮੀਤ ਸਿੰਘ ਕਾਲਕਾ ਤੇ ਸ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਡਾ. ਮਨਮੋਹਨ ਸਿੰਘ ਨੂੰ ਸਨਮਾਲਤ ਕੀਤਾ ਗਿਆ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਡਾ. ਮਨਮੋਹਨ ਸਿੰਘ, ਸ੍ਰੀ ਰਾਜਨਾਥ ਸਿੰਘ, ਸ. ਸੁਖਬੀਰ ਸਿੰਘ ਬਾਦਲ ਤੇ ਹੋਰ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਖਾਲਸਾ ਪੰਥ ਦੇ 350 ਸਾਲਾ ਸਾਜਨਾ ਦਿਵਸ ਯਾਦਗਾਰੀ ਢੰਗ ਨਾਲ ਮਨਾਏ ਜਾਣ ਦੀ ਵੀ ਚਰਚਾ ਅਤੇ ਨਾਲ ਹੀ ਸ੍ਰੀ ਰਾਜਨਾਥ ਸਿੰਘ ਵੱਲੋਂ ਚਪੜਚਿੜੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਦੇ ਉਦਘਾਟਨ ਦੀ ਵੀ ਚਰਚਾ ਕੀਤੀ। ਉਹਨਾਂ ਨੇ ਡਾ. ਮਨਮੋਹਨ ਸਿੰਘ ਜੀ ਦੇ ਧਰਮ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਦਾ ਵੀ ਧੰਨਵਾਦ ਕੀਤਾ।

ਸਮਾਗਮ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਆਧਾਰਿਤ ਵਰਚੁਅਲ ਰੀਐਲਟੀ ਸ਼ੋਅ ‘ਸਤਿਗੁਰ ਨਾਨਕ ਪ੍ਰਗਟਿਆ’ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਲੋਂਗੋਵਾਲ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ, ਦਿੱਲੀ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

by Jaspreet Kaur
July 3, 2026
0

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ - ਕਾਰਵਾਈ ਦੀ ਕੀਤੀ ਮੰਗ ਜਲੰਧਰ, 3 ਜੁਲਾਈ...

Most Popular

Punjab: ਥਾਣਿਆਂ ਵਿੱਚ ਜ਼ਬਤ ਕੀਤੇ ਵਾਹਨਾਂ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਕੀ ਹੁਕਮ ਕੀਤੇ ਜਾਰੀ ?

Punjab: ਥਾਣਿਆਂ ਵਿੱਚ ਜ਼ਬਤ ਕੀਤੇ ਵਾਹਨਾਂ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਕੀ ਹੁਕਮ ਕੀਤੇ ਜਾਰੀ ?

by Ranjit Singh
4 weeks ago
0

Punjab: ਥਾਣਿਆਂ ਵਿੱਚ ਜ਼ਬਤ ਕੀਤੇ ਵਾਹਨਾਂ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਕੀ ਹੁਕਮ ਕੀਤੇ ਜਾਰੀ ?...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA