5 ਸੁਬਿਆਂ ਵਿੱਚ ਨਵੇਂ ਰਾਜਪਾਲ ਨਿਯੁਕਤ
ਨਵੀਂ ਦਿੱਲੀ: ਕੇਰਲ ਦੇ ਰਾਜਪਾਲ ਬਣੇ ਆਰਿਫ ਮੁਹੰਮਦ ਖਾਨਰਾਸ਼ਟਰਪਤੀ ਭਵਨ ਤੋਂ ਜਾਰੀ ਕੀਤੀ ਗਏ ਨਿਰਦੇਸ਼ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਨੂੰ ਰਾਜਸਥਾਨ ਤਬਦੀਲ ਕਰ ਦਿੱਤਾ ਗਿਆ ਹੈ। ਕਲਰਾਜ ਮਿਸ਼ਰਾ ਹੁਣ ਰਾਜਸਥਾਨ ਦੇ ਰਾਜਪਾਲ ਹੋਣਗੇ। ਉੱਥੇ ਹੀ ਸੀਨੀਅਰ ਭਾਜਪਾ ਨੇਤਾ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਯਾਰੀ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇਤਾ ਬੰਡਾਰੂ ਦੱਤਾਤ੍ਰੇਯ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ਭਾਜਪਾ ਨੇਤਾ ਡਾ. ਤਾਮਿਲਿਸਾਈ ਸੁੰਦਰਾਜਨ ਨੂੰ ਤੇਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।