ਨਵੀਂ ਦਿੱਲੀ, 26 ਅਗਸਤ – ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਜ਼ ਐਂਡ ਕਸਟਮਜ਼ (ਸੀਬੀਆਈਸੀ) ਵੱਲੋਂ 22 ਸੀਨੀਅਰ ਅਧਿਕਾਰੀਆਂ ਨੂੰ ਜਬਰਨ ਰਿਟਾਇਰਮੈਂਟ ਦੇ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਅਧਿਕਾਰੀਆਂ ਉਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਹੋਰ ਕਈ ਮਾਮਲੇ ਹਨ, ਜਿਸ ਤੋਂ ਬਾਅਦ ਵਿਭਾਗ ਵਲੋਂ ਇਹ ਕਦਮ ਚੁੱਕਿਆ ਗਿਆ ਹੈ।