ਚੰਡੀਗੜ, 19 ਅਗਸਤ – ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਵੱਡੇ ਪੱਧਰ ਉੱਪਰ ਆਏ ਹੜਾਂ ਲਈ ਸਿਆਸੀ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ ਅਤੇ ਹੜ ਦੇ ਪਾਣੀਆਂ ਵਿੱਚ ਫਸ ਕੇ ਆਪਣੀਆਂ ਜਮੀਨ ਜਾਇਦਾਦਾਂ ਅਤੇ ਵੱਡੀ ਗਿਣਤੀ ਵਿੱਚ ਮਾਲ ਡੰਗਰ ਗੁਆਉਣ ਵਾਲੇ ਹਜਾਰਾਂ ਲੋਕਾਂ ਦੀਆਂ ਤਕਲੀਫਾਂ ਉੱਪਰ ਦੁੱਖ ਜਤਾਇਆ।
ਅੱਜ ਇਥੇ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸਤਲੁਜ ਅਤੇ ਰਾਵੀ ਦਰਿਆਵਾਂ ਵਿੱਚ ਆਏ ਤਾਜਾ ਹੜ ਮਨੁੱਖਾਂ ਵੱਲੋਂ ਲਿਆਂਦੀ ਗਈ ਤਬਾਹੀ ਹੈ ਤੇ ਮੋਜੂਦਾ ਅਤੇ ਪਿਛਲ਼ੀ ਸਰਕਾਰ ਦਰਿਆਵਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀਆਂ ਹਨ ਅਤੇ ਲੈਂਡ ਅਤੇ ਮਾਈਨਿੰਗ ਮਾਫੀਆ ਨੇ ਦਰਿਆਈ ਇਲਾਕਿਆਂ ਉੱਪਰ ਕਬਜਾ ਕਰ ਲਿਆ ਹੈ ਅਤੇ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ। ਉਹਨਾਂ ਕਿਹਾ ਕਿ ਮੋਜੂਦਾ ਹਲਾਤਾਂ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਪਿਛਲੀਆਂ ਪ੍ਰਕਾਸ਼ ਸਿੰਘ ਬਾਦਲ ਸਰਕਾਰਾਂ ਮੁੱਖ ਦੋਸ਼ੀ ਹਨ।
ਖਹਿਰਾ ਨੇ ਕਿਹਾ ਕਿ ਇਹ ਬੇਤੁਕਾ ਤਰਕ ਹੈ ਕਿ ਭਾਰੀ ਬਾਰਿਸ਼ ਕਾਰਨ ਹੜ ਆਏ ਹਨ। ਉਹਨਾਂ ਕਿਹਾ ਕਿ ਪਿਛਲੇ ਅਨੇਕਾ ਸਾਲਾਂ ਦੇ ਦੋਰਾਨ ਦਰਿਆਵਾਂ ਦਾ ਕੁਦਰਤੀ ਵਹਾਅ ਮਾਈਨਿੰਗ ਅਤੇ ਲੈਂਡ ਮਾਫੀਆ ਵੱਲੋਂ ਬਦਲ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਬਹੁਤ ਸਾਰੀਆਂ ਭਾਰੀ ਵਹਾਅ ਵਾਲੀਆਂ ਨਦੀਆਂ ਹਨ ਪਰੰਤੂ ਸਮੇਂ ਸਿਰ ਕੀਤਾ ਗਿਆ ਦਰਿਆਵਾਂ ਅਤੇ ਸਰੋਤਾਂ ਦਾ ਰੱਖ ਰਖਾਅ ਵੱਡੇ ਇਲਾਕਿਆਂ ਵਿੱਚ ਆਉਣ ਵਾਲੇ ਹੜਾਂ ਨੂੰ ਰੋਕਦਾ ਹੈ।
ਖਹਿਰਾ ਨੇ ਕਿਹਾ ਕਿ ਹੁਣ ਤਾਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਦੀ ਸਰਕਾਰੀ ਮਸ਼ੀਨਰੀ ਇਸ ਗੰਭੀਰ ਹਲਾਤ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ ਅਤੇ ਨਾ ਹੀ ਕੋਈ ਹੜਾਂ ਦੀ ਰੋਕਥਾਮ ਦੇ ਕਦਮ ਚੁੱਕੇ ਗਏ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਭੱਜਣ ਲਈ ਜਾਂ ਘਰਾਂ ਦੀਆਂ ਛੱਤਾਂ ਉੱਪਰ ਰਾਤਾਂ ਕੱਟਣ ਲਈ ਮਜਬੂਰ ਹੋਣਾ ਪਿਆ। ਇਹ ਸਿਰਫ ਫੋਜ ਹੀ ਸੀ ਜਿਸ ਕਾਰਨ ਹਲਾਤ ਨੂੰ ਥੋੜਾ ਕਾਬੂ ਕੀਤਾ ਜਾ ਸਕਿਆ।
ਖਹਿਰਾ ਨੇ ਕਿਹਾ ਕਿ ਝੋਨੇ ਦੀ ਹਜਾਰਾ ਏਕੜ ਫਸਲ, ਸਬਜੀਆਂ ਅਤੇ ਹੋਰ ਫਸਲਾਂ ਪੂਰੀ ਤਰਾਂ ਨਾਲ ਤਬਾਹ ਹੋ ਗਈਆਂ ਹਨ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਮੁਕੰਮਲ ਤੋਰ ਉੱਪਰ ਖਤਮ ਹੋ ਗਿਆ ਹੈ। ਉਹਨਾਂ ਮੰਗ ਕੀਤੀ ਕਿ ਫਸਲਾਂ ਦੇ ਹੋਏ ਖਰਾਬੇ ਦਾ ੨੦੦੦੦ ਰੁਪਏ ਫੀ ਏਕੜ ਪੂਰਾ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਥੋੜੇ ਨੁਕਸਾਨ ਦਾ ਮੁਆਵਜਾ ਨਾਂਮਾਤਰ ੨੦੦੦ ਤੋਂ ੬੦੦੦ ਰੁਪਏ ਫੀ ਏਕੜ ਅਤੇ ਫਸਲ ਦੇ ਮੁਕੰਮਲ ਖਰਾਬੇ ਦਾ ਮੁਆਵਜਾ ਸਿਰਫ ੧੨੦੦੦ ਰੁਪਏ ਫੀ ਏਕੜ ਰੱਖਿਆ ਹੈ।
ਖਹਿਰਾ ਨੇ ਪਿੰਡਾਂ ਵਿੱਚ ਘਰਾਂ ਅਤੇ ਸਮਾਜਿਕ ਸਥਾਨਾਂ ਦੇ ਹੋਏ ਨੁਕਸਾਨ ਲਈ ਵੀ ਵਿੱਤੀ ਮੂਆਵਜਾ ਦਿੱਤੇ ਜਾਣ ਦੀ ਮੰਗ ਕੀਤੀ। ਉਹਨਾਂ ਨੇ ਬਾਕੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹੜਾਂ ਵਿੱਚ ਘਿਰੇ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...