– ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਨੇ ਵੱਡੇ ਤੜਕੇ ਝੰਡੀ ਦੇ ਕੇ ਕੀਤਾ ਰਵਾਨਾ
ਮਾਨਸਾ, 16 ਅਗਸਤ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਹੋਈ ਵੱਡੀ ਲਹਿਰ ਵਿੱਚ ਅੱਜ ਉਸ ਵੇਲੇ ਇੱਕ ਨਿਵੇਕਲਾ ਕਦਮ ਪੁੱਟਿਆ ਗਿਆ, ਜਦੋਂ ਵੱਡੇ ਤੜਕੇ ਅੰਮ੍ਰਿਤ ਵੇਲੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਵੱਲੋਂ 25 ਨੌਜਵਾਨਾਂ ਦੇ ਇੱਕ ਗਰੁੱਪ ਨੂੰ ਹਰੀ ਝੰਡੀ ਦੇਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਸਤੇ ਰਵਾਨਾ ਕੀਤਾ ਗਿਆ, ਇਹ ਨੌਜਵਾਨ ਮਾਨਸਾ ਜ਼ਿਲ੍ਹੇ ਦੇ ਮੁਕੰਮਲ ਨਸ਼ਾ ਮੁਕਤੀ ਦਾ ਸੁਨੇਹਾ ਸਾਈਕਲ ਚਲਾਕੇ ਰਾਜ ਦੇ ਕਈ ਜ਼ਿਲ੍ਹਿਆਂ ਵਿਚੋਂ ਲੰਘਕੇ ਦੇਣਗੇ। ਇਹ ਨੌਜਵਾਨ ਸਾਈਕਲਾਂ ਉਤੇ ਸ਼ਾਮ ਨੂੰ ਸ੍ਰੀ ਹਰਮਿੰਦਰ ਸਾਹਿਬ ਪੁੱਜਕੇ ਡਾ. ਭਾਰਗਵ ਸਮੇਤ ਪੂਰੇ ਜ਼ਿਲ੍ਹੇ ਵੱਲੋਂ ਪੰਜਾਬ ਦੇ ਮੁਕੰਮਲ ਨਸ਼ਿਆਂ ਦੀ ਮੁਕਤੀ ਲਈ ਅਰਦਾਸ ਕਰਵਾਉਣਗੇ।
ਇਹ ਨੌਜਵਾਨ ਮਾਨਸਾ ਤੋਂ ਚੱਲਕੇ ਮੌੜ ਮੰਡੀ,ਬਠਿੰਡਾ,ਕੋਟਕਪੁਰਾ,ਫਰੀਦਕੋਟ,
ਮਾਨਸਾ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਇਕੱਤਰ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਾ. ਭਾਰਗਵ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਇਸ ਵੇਲੇ ਨਸ਼ਿਆਂ ਦੀ ਦਲਦਲ ਵਿਚੋਂ ਪੂਰੀ ਤਰ੍ਹਾਂ ਨਿਕਲ ਚੁੱਕਿਆ ਹੈ, ਪਰ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਪੈਸਾ ਕਮਾਉਣ ਦੀ ਦੀ ਲਾਲਸਾ ਵਾਲੇ ਲੋਕ ਇੱਕ ਸਾਜਿਸ਼ ਤਹਿਤ ਲਾਉਣ ਲਈ ਲੱਗੇ ਹੋਏ ਹਨ, ਜਿੰਨ੍ਹਾਂ ਨੂੰ ਕਾਬੂ ਕਰਨ ਲਈ ਹੁਣ ਮਾਪਿਆਂ, ਅਧਿਆਪਕਾਂ, ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨੂੰ ਇਮਾਨਦਾਰੀ ਨਾਲ ਅੱਗੇ ਆਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਨਵੀਂ ਪੀੜੀ ਸੱਚਮੁੱਚ ਨਸ਼ਿਆਂ ਤੋਂ ਦੂਰ ਰਹਿਕੇ ਪੜ੍ਹਾਈ, ਖੇਡਾਂ ਅਤੇ ਹੋਰ ਸਮਾਜਿਕ ਵਰਤਾਰੇ ਵਿੱਚ ਬਹੁਤ ਅੱਗੇ ਜਾ ਰਹੀ ਹੈ, ਪਰ ਅਜਿਹੇ ਸਮਾਜ ਵਿਰੋਧੀ ਅਨਸਰ ਮੁੰਡੇ-ਕੁੜੀਆਂ ਨੂੰ ਗਲਤ ਪਾਸੇ ਪਾਕੇ ਆਪਣੀਆਂ ਜੇਬਾਂ ਗਰਮ ਕਰਨ ਦਾ, ਜੋ ਕਾਰੋਬਾਰ ਕਰ ਰਹੇ ਹਨ, ਇਸ ਦੇ ਬੜੀ ਜਲਦੀ ਦਿਨ ਪੁੱਗਣ ਵਾਲੇ ਹਨ।
ਨੌਜਵਾਨਾਂ ਦਾ ਇਹ 25 ਮੈਂਬਰੀ ਦਲ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਹੇਠ ਗਿਆ, ਜਿੰਨਾਂ ਨੇ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸਾਈਕਲਿੰਗ ਕਰਨ ਵਾਲੇ ਪਾਸੇ ਤੋਰਿਆ ਹੋਇਆ ਹੈ। ਈਕੋ ਵੀਲਰਜ਼ ਮਾਨਸਾ ਵੱਲੋਂ ਸਰਬੱਤ ਦਾ ਭਲਾ ਰਾਈਡ ਤਹਿਤ ਇਸ ਤੋਂ ਪਹਿਲਾਂ ਮਾਨਸਾ ਤੋਂ ਸਾਲਾਸਰ ਸਾਹਿਬ ਸਮੇਤ ਹੋਰ ਦੂਰ-ਦੁਰਾਡੇ ਇਤਿਹਾਸਕ ਥਾਵਾਂ ਉਤੇ ਸਾਈਕਲਾਂ ਰਾਹੀਂ ਨਸ਼ੇ ਮੁਕਤੀ ਦਾ ਸੁਨੇਹਾ ਦੇ ਚੁੱਕੇ ਹਨ।
ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਆਤਮਜੀਤ ਸਿੰਘ ਕਾਲਾ,ਡਾ. ਜਨਕ ਰਾਜ, ਡਾ. ਤੇਜਿੰਦਰ ਸਿੰਘ ਰੇਖੀ,ਰਾਜਵੀਰ ਸਿੰਘ ਮਾਨਸ਼ਾਹੀਆ ਵੀ ਮੌਜੂਦ ਸਨ।