ਚੰਡੀਗੜ, 16 ਅਗਸਤ – ਚੰਡੀਗੜ੍ਹ ਦੇ ਸੈਕਟਰ 22 ਵਿਖੇ ਬੀਤੀ ਕੱਲ੍ਹ 2 ਸਕੀਆਂ ਭੈਣਾਂ ਨੂੰ ਜਾਨੋਂ ਮਾਰਨ ਵਾਲੇ ਕਾਤਲ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਜ਼ੀਰਕਪੁਰ ਦੇ ਕੁਲਦੀਪ ਸਿੰਘ ਦੇ ਰੂਪ ਵਿਚ ਹੋਈ ਹੈ, ਜੋ ਕਿ ਯੂਟੀ ਪੁਲਿਸ ਦੇ ਇੱਕ ਸਾਬਕਾ ਸਬ ਇੰਸਪੈਕਟਰ ਦਾ ਬੇਟਾ ਹੈ।
ਦੱਸਣਯੋਗ ਹੈ ਕਿ ਕੱਲ੍ਹ 15 ਅਗਸਤ ਨੂੰ ਅਬੋਹਰ ਦੀਆਂ 2 ਸਕੀਆਂ ਭੈਣਾਂ ਰਜਵੰਤ ਕੌਰ ਅਤੇ ਮਨਪ੍ਰੀਤ ਕੌਰ ਦਾ ਚੰਡੀਗੜ੍ਹ ਸੈਕਟਰ 22 ਦੇ ਪੀਜੀ ਵਿਚ ਕਤਲ ਹੋ ਗਿਆ ਸੀ।