ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਦੇ ਲਈ ਵੱਡੀ ਘੋਸ਼ਣਾ ਕੀਤੀ ਹੈ। ਇਸ ਸਬੰਧੀ ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਮੋਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਹੁਣ ਹੁਸ਼ਿਆਰਪੁਰ ਦੇ ਪਿੰਡ ਬਾਜਵਾੜਾ ਵਿੱਖੇ ਜਲਦ ਹੀ ਇਸੇ ਤਰ੍ਹਾਂ ਦਾ ਇੰਸਟੀਚਿਊਟ ਖੋਲ੍ਹਿਆ ਜਾਵੇਗਾ।