ਜਲੰਧਰ, 5 ਅਗਸਤ – ਜਲੰਧਰ ਦੇ ਪੀ.ਏ.ਪੀ ਗਰਾਊਂਡ ਵਿਚ ਅੱਜ ਤੋਂ ਸ਼ੁਰੂ ਹੋਈ ਹਵਾਈ ਫੌਜ ਦੀ ਭਰਤੀ ਵਿਚ ਹਿੱਸਾ ਲੈਣ ਆਏ ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰ ਗਿਆ।
ਭਰਤੀ ਰੈਲੀ ਲਈ ਇਕੱਠੇ ਹੋਏ ਕੁਝ ਨੌਜਵਾਨਾਂ ਉਤੇ ਪੀ.ਏ.ਪੀ ਦੀ ਕੰਧ ਡਿੱਗ ਗਈ, ਜਦਕਿ ਇੱਥੇ ਕੁਝ ਨੌਜਵਾਨਾਂ ਨੂੰ ਬਿਜਲੀ ਦਾ ਕਰੰਟ ਵੀ ਲੱਗਾ। ਇਸ ਹਾਦਸੇ ਵਿਚ 20 ਦੇ ਕਰੀਬ ਨੌਜਵਾਨ ਜ਼ਖਮੀ ਵੀ ਹੋਏ ਹਨ, ਜਿਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਦੂਸਰੇ ਪਾਸੇ ਇਥੇ ਪਹੁੰਚੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵਲੋਂ ਇਥੇ ਰੈਲੀ ਲਈ ਪਹੁੰਚ ਰਹੇ ਨੌਜਵਾਨਾਂ ਲਈ ਕੋਈ ਖਾਸ ਪ੍ਰਬੰਧ ਨਾ ਕੀਤੇ ਗਏ। ਕੁਝ ਨੌਜਵਾਨਾਂ ਨੂੰ ਤਾਂ ਰਾਤ ਸੜਕਾਂ ਉਤੇ ਸੌਂ ਕੇ ਹੀ ਕੱਟਣੀ ਪਈ।