ਸੜਕ ਹਾਦਸੇ ਵਿੱਚ ਤਿੰਨ ਦੀ ਮੋਤ
ਮਾਨਸਾ, 4 ਅਗਸਤ
ਮਾਨਸਾ ਨੇੜਲੇ ਕਸਬੇ ਭੀਖੀ ਦੀ ਅਨਾਜ਼ ਮੰਡੀ ਦੇ ਸਾਹਮਣੇ ਦੁਪਿਹਰ ਬਾਅਦ ਇੱਕ ਅਲਟੋ ਕਾਰ ਪੀ.ਬੀ 11 ਏ.ਕੇ5048 ਅਤੇ ਕੈਂਟਰ ਪੀ.ਬੀ 13 ਜੈਂਡ 9825 ਦੀ ਜਬਰਦਸ਼ਤ ਟੱਕਰ ਵਿੱਚ ਆਲਟੋ ਸਵਾਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਆਲਟੋ ਕਾਰ ਵਿੱਚ ਤਿੰਨ ਲੋਕ ਸਵਰਨ ਸਿੰਘ (48) ਪੁੱਤਰ ਕੇਸਰ ਸਿੰਘ ਅਤੇ ਉਸ ਦਾ ਪੱਤਰ ਮਨਪਿੰਦਰ ਸਿੰਘ (24) ਪਿੰਡ ਦੋਲਤਪੁਰ ਜਿਲ੍ਹਾਂ ਸੰਗਰੂਰ ਅਤੇ ਭਾਣਜਾ ਵਿਸ਼ਵਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਪਿੰਡ ਗੋਬਿੰਦਗੜ੍ਹ ਛੰਨਾ ਦੇ ਸਨ, ਜਿਸ ਦੀ ਅੱਗੇ ਤੋਂ ਆ ਰਹੇ ਫੀਡ ਵਾਲੇ ਕੈਂਟਰ ਨਾਲ ਟੱਕਰ ਹੋ ਗਈ ਟੱਕਰ ਐਨੀ ਜਬਰਦਸ਼ਤ ਸੀ ਕਿ ਕਾਰ ਦੇ ਪਰਖੰਜ਼ੇ ਉੱਡ ਗਏ ਅਤੇ ਕਾਰ ਸਵਾਰਾ ਤਿੰਨਾਂ ਦੀ ਮੋਤ ਹੋ ਗਈ।ਪਰਿਵਾਰ ਸਾਲਾਸਰ ਧਾਮ ਦੇ ਦਰਸ਼ਨਾਂ ਤੋਂ ਪਰਤ ਰਿਹਾ ਸੀ ਜਿਸ ਵਿੱਚ ਕਾਰ ਚਾਲਕ ਦਾ ਪੁੱਤਰ ਅਤੇ ਭਾਣਜਾ ਸਵਾਰ ਸਨ।
ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇੱਕ ਰਿਪੋਰਟ ਅਨੁਸਾਰ ਅਫਗਾਨਿਸਤਾਨ ਭੁੱਖਮਰੀ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚ ਪੰਜਵੇਂ ਸਥਾਨ ‘ਤੇ
ਇੱਕ ਰਿਪੋਰਟ ਅਨੁਸਾਰ ਅਫਗਾਨਿਸਤਾਨ ਭੁੱਖਮਰੀ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਿੱਚ ਪੰਜਵੇਂ ਸਥਾਨ 'ਤੇ ਕਾਬੁਲ, 27 ਅਪ੍ਰੈਲ (ਵਿਸ਼ਵ ਵਾਰਤਾ) ਸਥਾਨਕ...





















