ਮੋਹਾਲੀ, 1 ਅਗਸਤ – ਮੋਹਾਲੀ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦਿਆਂ ਡਰੱਗਜ ਦਾ ਸਮੱਗਲਰ ਬਲਵਿੰਦਰ ਬਿੱਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਮੋਹਾਲੀ ਦੇ ਐੱਸ.ਐੱਸ.ਪੀ ਕੁਲਦੀਪ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬਲਵਿੰਦਰ ਬਿੱਲਾ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ 14 ਮਾਮਲਿਆਂ ਵਿਚ ਲੋੜੀਂਦਾ ਸੀ।
ਉਹਨਾਂ ਕਿਹਾ ਕਿ ਬਲਵਿੰਦਰ ਬਿੱਲਾ ਨੇ ਡਰੱਗਜ਼ ਸਮੱਗਲਿੰਗ ਰਾਹੀਂ ਵੱਡੀ ਜਾਇਦਾਦ ਬਣਾਈ ਹੈ।
ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਜਿਲਾ ਤਰਨਤਾਰਨ ਅਤੇ ਅਮਰੀਕ ਸਿੰਘ ਵਾਸੀ ਪਟਿਆਲਾ ਨੂੰ ਜਦੋਂ ਥਾਣਾ ਮਾਜਰੀ ਅਤੇ ਸੀਆਈਏ ਖਰੜ ਦੀ ਪੁਲਿਸ ਵਲੋਂ ਚੰਦਪੁਰ ਟੋਲਪਲਾਜਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਪੌਣਾ ਕਿਲੋ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ।
ਸ਼੍ਰੀ ਚਹਿਲ ਨੇ ਦੱਸਿਆ ਕਿ ਇਹ ਦੋਵੇਂ ਨਾਮੀ ਤੇ ਏ ਕੈਟਾਗਿਰੀ ਦੇ ਸਮਗਲਰ ਹਨ।
ਐੱਸ.ਏ.ਐੱਸ ਨਗਰ ਪੁਲਿਸ ਦੀ ਨਸ਼ੇ ਖਿਲਾਫ ਮੁਹਿੰਮ ਵਿਚ ਇਹ ਵੱਡੀ ਕਾਮਯਾਬੀ ਹੈ, ਦੋਸ਼ੀਆਂ ਦੀ ਪੁੱਛਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।