ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਤੋਂ ਚੰਡੀਗੜ੍ਹ ਵਿਚ ਈਡੀ ਦਫਤਰ ਵਿਚ 5 ਘੰਟੇ ਹੋਈ ਪੁੱਛਗਿੱਛ

37
Advertisement

  • ਜੰਮੂ ਕਸ਼ਮੀਰ ਕ੍ਰਿਕਟ ਐਸੋਸ਼ੀਏਸ਼ਨ ਵਿਚ ਹੇਰਾ-ਫੇਰੀ ਦਾ ਮਾਮਲਾ

ਚੰਡੀਗੜ੍ਹ, 31 ਜੁਲਾਈ – ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੂੰ ਚੰਡੀਗੜ੍ਹ ਵਿਚ ਈਡੀ ਨੇ ਪੁੱਛਗਿੱਛ ਲਈ ਤਲਬ ਕੀਤਾ। ਚੰਡੀਗੜ ਦੇ ਸੈਕਟਰ 18 ਵਿਚ ਈਡੀ ਦਫਤਰ ਵਿਚ ਲਗਪਗ ਉਹਨਾਂ ਕੋਲੋਂ 5 ਘੰਟੇ ਪੁੱਛਗਿੱਛ ਹੋਈ। ਉਹਨਾਂ ਤੋਂ ਜੰਮੂ ਕਸ਼ਮੀਰ ਕ੍ਰਿਕਟ ਐਸੋਸ਼ੀਏਸ਼ਨ ਦੇ ਵਿੱਤੀ ਗੜਬੜੀਆਂ ਨੂੰ ਲੈ ਕੇ ਇਹ ਪੁੱਛਗਿੱਛ ਕੀਤੀ ਗਈ। ਹਾਲਾਂਕਿ ਈਡੀ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ।