ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜੋਰਾਂ-ਸ਼ੋਰਾਂ ਤੇ

27
Advertisement
• ਭਰਤੀ ਕਰਨ ਨੂੰ ਲੈ ਕੇ ਪਾਰਟੀ ਦੇ ਆਗੁਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ- ਡਾ. ਚੀਮਾ।

ਚੰਡੀਗੜ• 31 ਜੁਲਾਈ — ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪੂਰੇ ਜੋਰਾਂ- ਸ਼ੋਰਾਂ ਤੇ ਚੱਲ ਰਹੀ ਹੈ ਅਤੇ ਭਰਤੀ ਕਰਨ ਦੀ ਆਖਰੀ ਮਿਤੀ 30 ਅਗਸਤ ਮਿੱਥੀ ਗਈ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਭਰਤੀ ਦਾ ਕੰਮ ਪੁਰੇ ਜੋਰਾਂ ਤੇ ਚੱਲ ਰਿਹਾ ਹੈ ਅਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਪਾਰਟੀ ਦੇ ਆਗੂ ਅਤੇ ਵਰਕਰ ਘਰੋ-ਘਰੀ ਜਾ ਕੇ ਪਾਰਟੀ ਦੀ ਭਰਤੀ ਦਾ ਕੰਮ ਕਰ ਰਹੇ ਹਨ। ਡਾ. ਚੀਮਾ ਨੇ ਦੱਸਿਆ ਕਿ 100 ਮੈਂਬਰਾਂ ਪਿੱਛੇ ਸਰਕਲ ਦਾ 1 ਡੈਲੀਗੇਟ ਚੁਣਿਆ ਜਾਵੇਗਾ ਅਤੇ  2500 ਮੈਬਰਾਂ ਪਿੱਛੇ ਜਿਲੇ ਦਾ ਡੈਲੀਗੇਟ ਅਤੇ 5000 ਮੈਂਬਰ ਭਰਤੀ ਕਰਨ ਵਾਲਾ ਸਟੇਟ ਦਾ ਡੈਲੀਗੇਟ ਚੁਣਿਆ ਜਾਵੇਗਾ। ਉਹਨਾਂ ਦੱਸਿਆ ਕਿ ਸਰਕਲ ਦੇ ਡੈਲੀਗੇਟ ਸਰਕਲ ਪ੍ਰਧਾਨ ਦੀ ਚੋਣ ਕਰਨਗੇ ਅਤੇ ਜਿਲੇ ਦੇ ਡੈਲੀਗੇਟ ਜਿਲਾ ਪ੍ਰਧਾਨ ਦੀ ਚੋਣ ਕਰਨਗੇ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਭਰਤੀ ਤੋਂ ਬਗੈਰ ਕਿਸੇ ਨੂੰ ਵੀ ਅਹੁਦੇਦਾਰ ਨਹੀਂ ਬਣਾਇਆ ਜਾਵੇਗਾ । ਇਸ ਲਈ ਪਾਰਟੀ ਦੇ ਸਾਰੇ ਪੁਰਾਣੇ ਅਤੇ ਨਵੇਂ ਬਣਨ ਵਾਲੇ ਅਹੁਦੇਦਾਰ ਭਰਤੀ ਵੱਲ ਵਿਸ਼ੇਸ਼ ਧਿਆਨ ਦੇਣ। ਉਹਨਾਂ ਸਮੁਹ ਭਰਤੀ ਕਰਤਾਵਾਂ ਨੂੰ ਸਮੇ ਸਿਰ ਭਰਤੀ ਪਾਰਟੀ ਦੇ ਮੁੱਖ ਦਫਤਰ, ਚੰਡੀਗੜ ਵਿਖੇ ਜਮਾ ਕਰਵਾਉਣ ਦੀ ਅਪੀਲ ਕੀਤੀ।