ਚੰਡੀਗੜ੍ਹ, 30 ਜੁਲਾਈ – ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਜਿਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ, ਉਹਨਾਂ ਦੀ ਸਰਕਾਰੀ ਕੋਠੀ ਹੁਣ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਲਾਟ ਕਰ ਦਿੱਤੀ ਗਈ ਹੈ। ਇਹ ਕੋਠੀ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਦੇ ਬਿਲਕੁਲ ਨੇੜੇ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹੁਣ ਤੱਕ ਕੋਈ ਸਰਕਾਰੀ ਕੋਠੀ ਨਹੀਂ ਮਿਲੀ ਸੀ। ਉਹ ਆਪਣੀ ਨਿੱਜੀ ਕੋਠੀ ਤੋਂ ਕੰਮ ਕਰ ਰਹੇ ਸਨ।
ਸਿੱਧੂ ਦੀ ਪੰਜਾਬ ਸਕੱਤਰੇਤ ਦੀ ਪੰਜਵੇਂ ਫਲੋਰ ਦਾ 33 ਨੰਬਰ ਕਮਰਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਲਾਟ ਕੀਤਾ ਗਿਆ ਹੈ। ਉਹ ਹੁਣ ਤੱਕ ਸੱਤਵੇਂ ਫਲੋਰ ਉਤੇ 14 ਨੰਬਰ ਕਮਰੇ ਤੋਂ ਕੰਮ ਚਲਾ ਰਹੇ ਸਨ। ਉਹ ਹੁਣ ਸਿੱਧੂ ਦੇ ਦਫਤਰ ਵਿਚ ਚਲੇ ਗਏ ਹਨ।