ਚੰਡੀਗੜ, 30 ਜੁਲਾਈ: ਪੰਜਾਬ ਮੰਤਰੀ ਮੰਡਲ ਨੇ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਦਾ ਪੌਸ਼ਟਿਕ ਪੱਧਰ ਸੁਧਾਰਣ ਵਾਸਤੇ ਭਾਰਤ ਸਰਕਾਰ ਦੇ ਪੋਸ਼ਣ ਅਭਿਆਨ ਦੇ ਹੇਠ ਸੂਬਾਈ ਪ੍ਰਾਜੈਕਟ ਪ੍ਰਬੰਧਨ ਯੂਨਿਟ (ਐਸ.ਪੀ.ਐਮ.ਯੂ) ਸਥਾਪਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਸਤੇ ਸੂਬਾਈ, ਜ਼ਿਲ•ਾ ਅਤੇ ਬਲਾਕ ਪੱਧਰ ਉੱਤੇ ਪ੍ਰਾਜੈਕਟ ਲਈ 184 ਅਸਾਮੀਆਂ ਭਰਨ ਦਾ ਵੀ ਫੈਸਲਾ ਕੀਤਾ ਹੈ। ਇਨ•ਾਂ ਅਸਾਮੀਆਂ ਦੀ ਮਿਆਦ 31 ਮਾਰਚ, 2020 ਤੱਕ ਪੋਸ਼ਣ ਅਭਿਆਨ ਦੇ ਕਾਲ ਨਾਲ ਸਬੰਧਤ ਹੋਵੇਗੀ।
ਇਨ•ਾਂ ਅਸਾਮੀਆਂ ਦੇ ਵਿਚ ਕੰਸਲਟੈਂਟ ਪਲਾਨਿੰਗ, ਮੋਨਿਟਰਿੰਗ ਐਂਡ ਇਵੈਲੂਏਸ਼ਨ ਐਂਡ ਕਪੈਸਟੀ ਬਿਲਡਿੰਗ ਐਂਡ ਬੀ.ਸੀ.ਸੀ ਇੱਕ, ਕੰਸਲਟੈਂਟ ਹੈਲਥ ਐਂਡ ਨਿਊਟਰੀਸ਼ਨ ਇੱਕ, ਕੰਸਲਟੈਂਟ ਫਾਇਨੈਨਸ਼ੀਅਲ ਮੈਨੇਜਮੈਂਟ ਐਂਡ ਪ੍ਰੋਕਿਊਰਮੈਂਟ ਇੱਕ, ਪ੍ਰਾਜੈਕਟ ਐਸੋਸੀਏਟਜ਼ ਦੋ, ਆਫਿਸ ਮਸੈਨਜਰ/ਸੇਵਾਦਾਰ ਦੋ, ਜ਼ਿਲ•ਾ ਪੱਧਰ ਤੇ ਜ਼ਿਲ•ਾ ਕੁਆਰਡੀਨੇਟਰ 22 ਅਤੇ ਬਲਾਕ ਪੱਧਰ ‘ਤੇ ਬਲਾਕ ਕੁਆਰਡੀਨੇਟਰ 155 ਅਸਾਮੀਆਂ ਹਨ।
ਗੌਰਤਲਬ ਹੈ ਕਿ ਪੋਸ਼ਣ ਅਭਿਆਨ ਦਾ ਉਦੇਸ਼ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨਾਲ ਸਬੰਧਤ ਸਾਰੀਆਂ ਪੌਸ਼ਟਿਕ ਸਕੀਮਾਂ ਨੂੰ ਲਾਗੂ ਕਰਨ ਯਕੀਨੀ ਬਣਾਉਣਾ ਹੈ। ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਲਈ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੋਡਲ ਏਜੰਸੀ ਹੈ।
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਵਿੱਚ ਸੇਂਟ ਟੇਰੇਸਾ ਯੂਨੀਵਰਸਿਟੀ ਦੇ ਸੰਚਾਲਨ ਨੂੰ ਸੰਭਾਲਣ ਐਲਾਨ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਵਿੱਚ ਸੇਂਟ ਟੇਰੇਸਾ ਯੂਨੀਵਰਸਿਟੀ ਦੇ ਸੰਚਾਲਨ ਨੂੰ ਸੰਭਾਲਣ ਐਲਾਨ ਚੰਡੀਗੜ੍ਹ, 29...