ਮੁੰਬਈ, 27 ਜੁਲਾਈ – ਮੁੰਬਈ ਵਿਚ ਹੋਈ ਤੇਜ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਸੜਕਾਂ ਉਤੇ ਪਾਣੀ ਜਮਾਂ ਹੋ ਜਾਣ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉਥੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਬਾਰਿਸ਼ ਨਾਲ ਮੁੰਬਈ ਦੀ ਹਵਾਈ ਸੇਵਾ ਉਤੇ ਵੀ ਅਸਰ ਪਿਆ ਹੈ। ਇਸ ਬਾਰਿਸ਼ ਨੇ ਮੁੰਬਈ ਦੀ ਰਫਤਾਰ ਨੂੰ ਧੀਮਾ ਕਰ ਦਿੱਤਾ ਹੈ।
ਇਸ ਦੌਰਾਨ ਇਥੇ ਹੜ ਦੇ ਪਾਣੀ ਵਿਚ ਮਹਾਲਕਸ਼ਮੀ ਐਕਸਪ੍ਰੈਸ ਫਸ ਗਈ ਹੈ, ਜਿਸ ਦੇ ਅੰਦਰ 2 ਹਜਾਰ ਦੇ ਕਰੀਬ ਲੋਕ ਸਵਾਰ ਹਨ। ਇਸ ਦੌਰਾਨ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਸੈਨਾ ਨੂੰ ਬੁਲਾਇਆ ਗਿਆ ਹੈ।