ਨਵੀਂ ਦਿੱਲੀ, 26 ਜੁਲਾਈ – ਬੀਤੀ 22 ਜੁਲਾਈ ਨੂੰ ਇਸਰੋ ਵਲੋਂ ਲਾਂਚ ਕੀਤੇ ਗਏ ਚੰਦਰਯਾਨ-2 ਨੇ ਚੰਦ ਵੱਲ ਪੈਰ ਹੋਰ ਵਧਾ ਦਿੱਤੇ ਹਨ। ਇਸ ਦੌਰਾਨ ਇਸਰੋ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਸੈਟੇਲਾਈਟ ਬੀਤੀ ਰਾਤ ਧਰਤੀ ਦੀ ਉਪਰਲੀ ਸਤਾਹ, ਜੋ ਕਿ 50 ਹਜਾਰ ਕਿਲੋਮੀਟਰ ਤੋਂ ਜਿਆਦਾ ਹੈ, ਵਿਚ ਪਹੁੰਚ ਗਿਆ ਹੈ।
ਇਸਰੋ ਨੇ ਕਿਹਾ ਹੈ ਕਿ ਚੰਦਰਯਾਨ-2 ਬਿਲਕੁਲ ਸਹੀ ਕੰਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਚੰਦਰਮਾ ਉਤੇ ਪਹੁੰਚ ਕੇ ਕਈ ਖੋਜਾਂ ਵਿਚ ਭਾਰਤ ਨੂੰ ਸਹਿਯੋਗ ਕਰੇਗਾ।