Ind Vs NZ 2nd Test: ਭਾਰਤ ਦੀ ਪਹਿਲੀ ਭਾਰੀ 246 ਦੌੜਾਂ ‘ਤੇ ਹੋਈ ਸਮਾਪਤ
– ਭਾਰਤੀ ਟੀਮ ਨਿਊਜ਼ੀਲੈਂਡ ਤੋਂ 110 ਦੌੜਾਂ ਰਹੀ ਪਿੱਛੇ
ਨਵੀਂ ਦਿੱਲੀ, 29 ਨਵੰਬਰ (ਵਿਸ਼ਵ ਵਾਰਤਾ): ਕ੍ਰਾਈਸਟਚਰਚ ਟੈਸਟ ਦੇ ਤੀਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ ਟੀਮ ਇੰਡੀਆ 246 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਜਿਸ ਤੋਂ ਬਾਅਦ ਭਾਰਤ ਦੀ ਟੀਮ ਨਿਊਜ਼ੀਲੈਂਡ ਦੀ ਟੀਮ ਤੋਂ 110 ਦੌੜਾਂ ਪਿੱਛੇ ਰਹੀ। ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 356 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।
ਭਾਰਤ ਲਈ ਧਰੁਵ ਜੁਰੇਲ ਨੇ 88 ਦੌੜਾਂ ਬਣਾਈਆਂ, ਪਰ ਉਹ ਸਿਰਫ਼ 12 ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਐਤਵਾਰ ਨੂੰ, ਮੈਚ ਦੇ ਤੀਜੇ ਦਿਨ, ਕੀਵੀਆਂ ਨੇ ਪਹਿਲੀ ਪਾਰੀ ਵਿੱਚ 110 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਕੀਵੀਆਂ ਲਈ ਕਾਇਲ ਜੈਮੀਸਨ ਨੇ ਚਾਰ ਵਿਕਟਾਂ ਲਈਆਂ, ਜਦੋਂ ਕਿ ਮੈਟ ਹੈਨਰੀ, ਨਾਥਨ ਸਮਿਥ ਅਤੇ ਜੈਕਬ ਡਫੀ ਨੇ ਦੋ-ਦੋ ਵਿਕਟਾਂ ਲਈਆਂ।























