National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ
– 400 ਤੋਂ ਵੱਧ ਅਧਿਕਾਰੀ ਸਿਖਿਆਰਥੀ ਪਰੇਡ ’ਚ ਲੈਣਗੇ ਹਿੱਸਾ; ਸਿਖਲਾਈ ਪੂਰੀ ਕਰਕੇ ਜਲ ਸੈਨਾ ’ਚ ਹੋਣਗੇ ਸ਼ਾਮਲ
ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ): ਭਾਰਤੀ ਜਲ ਸੈਨਾ ਅਕੈਡਮੀ ਵਿੱਚ ਅੱਜ 28 ਨਵੰਬਰ 2026 ਨੂੰ ਪਤਝੜ ਸੈਸ਼ਨ ਦੀ ਪਾਸਿੰਗ ਆਊਟ ਪਰੇਡ (POP) ਕਰਵਾਈ ਜਾਵੇਗੀ। ਇਸ ਸਮਾਗਮ ਵਿੱਚ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪਰੇਡ ਦਾ ਨਿਰੀਖਣ ਵੀ ਕਰਨਗੇ।
ਪਰੇਰਾ ਪਰੇਡ ਗਰਾਊਂਡ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਵੱਖ-ਵੱਖ ਕੋਰਸਾਂ ਦੇ 400 ਤੋਂ ਵੱਧ ਅਧਿਕਾਰੀ ਸਿਖਿਆਰਥੀ ਹਿੱਸਾ ਲੈਣਗੇ।
ਇਹ ਪਰੇਡ ਸਿਖਿਆਰਥੀਆਂ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਹੋਣ ਅਤੇ ਭਾਰਤੀ ਜਲ ਸੈਨਾ ਵਿੱਚ ਬਤੌਰ ਕਮਿਸ਼ਨਡ ਅਧਿਕਾਰੀ ਉਨ੍ਹਾਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗੀ। ਇਸ ਮੌਕੇ ਸਿਖਿਆਰਥੀ ਆਪਣੀ ਸਖ਼ਤ ਸਿਖਲਾਈ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਨਗੇ।























