ਮੋਹਾਲੀ 23 ਜੁਲਾਈ- ਬਿਹਾਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਤਰਜ ਤੇ ਪੰਜਾਬ ਨੇ ਪ੍ਰਸਿੱਧ ਗਣਿਤ ਮਾਹਿਰ ਆਨੰਦ ਕੁਮਾਰ ਦੀ ਜੀਵਨੀ ਤੇ ਬਣੀ ਫਿਲਮ ਸੁਪਰ-30 ਨੂੰ ਟੈਕਸ ਫਰੀ ਕਰਨ ਦੀ ਮੰਗ ਕੀਤੀ ਹੈ।
ਡਾ.ਅੰਸ਼ੂ ਕਟਾਰੀਆ, ਪ੍ਰਧਾਨ, ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਅਤੇ ਚੈਅਰਮੈਨ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਪੰਜਾਬ ਦੇ ਮੁੱਖਮੰਤਰੀ, ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਕਿ ਸਾਨੂੰ ਇਸ ਤਰਾਂ ਦੀਆਂ ਫਿਲਮਾਂ ਤੋ ਪ੍ਰਰੇਣਾ ਲੈਣੀ ਚਾਹੀਦੀ ਹੈ ਅਤੇ ਅੱਜ ਸਾਡੇ ਸਮਾਜ ਦੇ ਨੌਜਵਾਨਾਂ ਵਿੱਚ ” ਸਿੱਖਿਆ ਵਿੱਚ ਉਤੱਮਤਾ” ਦੇ ਮੁੱਲ ਨੂੰ ਵਧਾਉਣ ਦੀ ਜਰੂਰਤ ਹੈ।
ਕਟਾਰੀਆ ਜੋਕਿ ਸੁਪਰ-30 ਫੇਮ, ਸ਼੍ਰੀ ਆਨੰਦ ਕੁਮਾਰ ਦੇ ਨੇੜੇ ਹਨ ਜਿਹਨਾਂ ਤੇ ਇਹ ਬਾਇÀਪਿਕ ਬਣੀ ਹੈ, ਨੇ ਮੁੱਖਮੰਤਰੀ, ਪੰਜਾਬ ਨੂੰ ਇਸ ਫਿਲਮ ਨੂੰ ਟੈਕਸ ਫਰੀ ਕਰਨ ਦੀ ਅਪੀਲ ਕੀਤੀ। ਆਨੰਦ ਕੁਮਾਰ ਬਿਹਾਰ ਵਿੱਚ ਆਯੋਜਿਤ ਹੋਏ ਆਰੀਅਨਜ਼ ਪ੍ਰੋਗਰਾਮ ਵਿੱਚ ਕਈ ਵਾਰ ਦੌਰਾ ਕਰ ਚੁੱਕੇ ਹਨ।
ਪੰਜਾਬ ਦੇ ਜੋ ਵਿਦਿਆਰਥੀ ਸਿੱਖਿਆ ਦਾ ਖਰਚ ਨਹੀ ਕਰ ਸਕਦੇ ਉਹ ਉੱਚ ਸਿੱਖਿਆ ਦੇ ਲਈ ਵਿਦੇਸ਼ ਜਾ ਰਹੇ ਹਨ ਅਤੇ ਕੁਝ ਉਹ ਵਿਦਿਆਰਥੀ ਜੋ ਜਰੂਰਤਮੰਦ ਅਤੇ ਹੌਣਹਾਰ ਹੋਣ ਦੇ ਬਾਵਜੂਦ ਬਿਹਾਰ ਦੇ ਵਿਦਿਆਰਥੀਆਂ ਦੀ ਤਰਾਂ ਸਿੱਖਿਆ ਦਾ ਖਰਚ ਨਹੀ ਕਰ ਸਕਦੇ। ਕਟਾਰੀਆ ਨੇ ਇਹ ਵੀ ਕਿਹਾ ਕਿ ਇਹ ਫਿਲਮ ਪੰਜਾਬ ਵਿੱਚ ਟੈਕਸ ਫਰੀ ਹੋਣ ਨਾਲ ਗਰੀਬ ਵਿਦਿਆਰਥੀ ਵੀ ਇਸ ਫਿਲਮ ਨੂੰ ਦੇਖ ਸਕਣਗੇ।
ਇਹ ਵੀ ਦੱਸਣਯੋਗ ਹੈ ਕਿ ਆਰੀਅਨਜ਼ ਹਰ ਸਾਲ ਹਜਾਰਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰ ਰਿਹਾ ਹੈ। ਵਿਦਿਆਰਥੀਆਂ ਦਾ ਕੈਰੀਅਰ ਬਣਾਉਣ ਦੇ ਲਈ, ਅੱਧੀ ਸਕਾਲਰਸ਼ਿਪ ਆਰੀਅਨਜ਼ ਵੱਲੋਂ ਅਤੇ ਅੱਧੀ ਸਿੱਖਿਆ ਲੋਨ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਨੌਕਰੀ ਹਾਸਿਲ ਕਰਨ ਤੋਂ ਬਾਅਦ ਵਿਦਿਆਰਥੀ ਆਸਾਨੀ ਨਾਲ ਬੈਂਕ ਨੂੰ ਲੋਨ ਵਾਪਿਸ ਕਰ ਸਕਦਾ ਹੈ। ਆਨੰਦ ਕੁਮਾਰ ਦੇ ਨਾਲ ਜੁੜਨ ਤੋਂ ਪਹਿਲਾਂ, ਡਾ.ਕਿਰਨ ਬੇਦੀ, ਪਹਿਲੀ ਮਹਿਲਾ ਆਈਪੀਐਸ ਅਫਸਰ; ਜਰਨਲ ਜੇਜੇ ਸਿੰਘ, ਸਾਬਕਾ ਆਰਮੀ ਚੀਫ; ਸਵ.ਸ.ਜੋਗਿੰਦਰ ਸਿੰਘ, ਸਾਬਕਾ, ਸੀਬੀਆਈ ਡਾਇਰੇਕਟਰ; ਸ਼੍ਰੀ ਸ਼੍ਰੀਜਨ ਪਾਲ ਸਿੰਘ, ਸਵ.ਡਾ.ਅਬਦੁਲ ਕਲਾਮ ਦੇ ਸਹਿ ਲੇਖਕ; ਸ਼੍ਰੀ ਕੇਤਨ ਭਗਤ, ਮੰਨੇ-ਪ੍ਰਮੰਨੇ ਲੇਖਕ ਆਦਿ ਆਰੀਅਨਜ਼ ਦੇ ਵੱਖ-ਵੱਖ ਕੋਰਸਾਂ ਵਿੱਚ ਪੜਨ ਦੇ ਲਈ ਜਰੂਰਤਮੰਦ ਅਤੇ ਹੌਣਹਾਰ ਵਿਦਿਆਰਥੀਆਂ ਨੂੰ ਲੱਭ ਚੁੱਕੇ ਹਨ।
ਰਿਤਿਕ ਰੌਸ਼ਨ ਅਭਿਨੀਤ ਸੁਪਰ -30, ਗਣਿਤ ਮਾਹਿਰ ਆਨੰਦ ਕੁਮਾਰ ਦੇ ਜੀਵਨ ਤੇ ਅਧਾਰਿਤ ਹੈ ਜੋ ਆਪਣੇ ਵਿੱਦਿਅਕ ਪ੍ਰੋਗਰਾਮ ਸੁਪਰ-30 ਨਾਲ ਗਰੀਬ ਵਿਦਿਆਰਥੀਆਂ ਨੂੰ ਆਈਆਈਟੀ ਵਿੱਚ ਸੀਟ ਪ੍ਰਾਪਤ ਕਰਨ ਲਈ ਕੋਚਿੰਗ ਦਿੰਦੇ ਹਨ।
66 ਕੇ.ਵੀ ਗਰਿੱਡ ਦੀ ਜਰੂਰੀ ਮੇਟੀਨੇਸ ਅਤੇ ਰਿਪੇਅਰ ਕਾਰਨ 28 ਅਪ੍ਰੈਲ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 04 ਵਜੇ ਤੱਕ ਬੰਦ ਰਹੇਗੀ ਬਿਜਲੀ ਦੀ ਸਪਲਾਈ- ਇੰਜ. ਹਰਵਿੰਦਰ ਸਿੰਘ
ਮਾਲੇਰਕੋਟਲਾ 27 ਅਪ੍ਰੈਲ (ਵਿਸ਼ਵ ਵਾਰਤਾ)- ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ ਗਰਿੱਡ...