Breaking: ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੂੰ ਈਡੀ ਨੇ ਭੇਜਿਆ ਸੰਮਨ
ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਸਤਨਾਮ ਸੰਧੂ ਨੂੰ ਈਡੀ ਨੇ ਸੰਮਨ ਭੇਜਿਆ ਹੈ। ਉਨ੍ਹਾਂ ਨੂੰ 25 ਨਵੰਬਰ ਨੂੰ ਦਿੱਲੀ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਉਨ੍ਹਾਂ ਤੋਂ Vuenow ਗਰੁੱਪ ਤੋਂ ਫੰਡਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਈਡੀ ਸੂਤਰਾਂ ਅਨੁਸਾਰ, ਸੰਧੂ ਨੂੰ ਇਸ ਗਰੁੱਪ ਦੀਆਂ ਕੰਪਨੀਆਂ ਤੋਂ ਕੁਝ ਫੰਡ ਮਿਲੇ ਸਨ, ਜੋ ਕਿ ਪੋਂਜ਼ੀ ਸਕੀਮ ਲਈ ਏਜੰਸੀ ਦੀ ਜਾਂਚ ਅਧੀਨ ਹਨ। ਉਨ੍ਹਾਂ ਨੂੰ ਲੈਣ-ਦੇਣ ਦਾ ਕਾਰਨ ਅਤੇ ਮਾਮਲੇ ਨੂੰ ਵੈਰੀਫਾਈ ਕਰਨ ਦੇ ਉਦੇਸ਼ ਨਾਲ ਸੰਮਨ ਭੇਜਿਆ ਗਿਆ ਹੈ, ਨਾ ਕਿ ਇਸ ਮਾਮਲੇ ‘ਚ ਇੱਕ ਮੁਲਜ਼ਮ ਵੱਜੋਂ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ।























