IND Vs NZ 1st Test: ਪਹਿਲੇ ਦਿਨ ਦੀ ਖੇਡ ਖਤਮ, ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੰਭਲੀ ਨਿਊਜ਼ੀਲੈਂਡ ਦੀ ਪਾਰੀ
ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ) – ਵੇਲਿੰਗਟਨ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ ਹੈ। ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਅਤੇ ਪਹਿਲੇ ਸੈਸ਼ਨ ‘ਚ ਵਧੀਆ ਗੇਂਦਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ ਸ਼ੁਰੂਆਤੀ ਝਟਕੇ ਦਿੱਤੇ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੇ ਸੈਸ਼ਨ ਵਿੱਚ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਜਦੋਂ ਕਿ ਦੂਜੇ ਸੈਸ਼ਨ ਦੀ ਸ਼ੁਰੂਆਤ ‘ਚ ਵੀ ਨਿਊਜ਼ੀਲੈਂਡ ਨੇ ਜਲਦੀ ਹੀ 1 ਵਿਕਟ ਗੁਆ ਦਿੱਤੀ ਸੀ। ਇੱਕ ਵੇਲੇ ਨਿਊਜ਼ੀਲੈਂਡ ਦੀ ਟੀਮ ਨੇ 70 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ।
ਇੱਕ ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਜਲਦ ਸਫਲਤਾਵਾਂ ਦਿਵਾਈਆਂ ਅਤੇ ਉਸ ਨੇ ਸ਼ੁਰੂਆਤ ‘ਚ ਹੀ ਵਿਕਟਕੀਪਰ ਟੌਮ ਬਲੰਡੇਲ (5 ਦੌੜਾਂ) ਨੂੰ ਸਲਿੱਪ ‘ਤੇ ਗਿੱਲ ਹੱਥੋਂ ਕੈਚ ਕਰਵਾਇਆ। ਉਸਨੇ ਟੌਮ ਲੈਥਮ (0) ਅਤੇ ਡੈਰਿਲ ਮਿਸ਼ੇਲ (1 ਦੌੜ) ਨੂੰ ਵੀ ਆਊਟ ਕੀਤਾ। ਇਸ ਤੋਂ ਇਲਾਵਾ ਆਕਾਸ਼ਦੀਪ ਨੇ ਰਚਿਨ ਰਵਿੰਦਰ (15 ਦੌੜਾਂ) ਦੀ ਵਿਕਟ ਲਈ, ਅਤੇ ਅੰਸ਼ੁਲ ਕੰਬੋਜ ਨੇ ਡੇਵੋਨ ਕੌਨਵੇ ਦੀ ਵਿਕਟ ਲਈ।
ਹਾਲਾਂਕਿ ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ ਦੇ ਸੰਭਲ ਕੇ ਖੇਡਦੇ ਹੋਏ ਨਿਊਜ਼ੀਲੈਂਡ ਦੀ ਵਾਪਸੀ ਕਰਵਾਈ ਹੈ। ਵੀਰਵਾਰ ਨੂੰ ਪਹਿਲੇ ਦਿਨ ਦੀ ਖੇਡ ਦੇ ਅੰਤ ਵਿੱਚ, ਕੀਵੀਆਂ ਨੇ 5 ਵਿਕਟਾਂ ‘ਤੇ 243 ਦੌੜਾਂ ਬਣਾਈਆਂ। ਹੈਨਰੀ ਨਿਕੋਲਸ 113 ਅਤੇ ਗਲੇਨ ਫਿਲਿਪਸ 94 ਦੌੜਾਂ ‘ਤੇ ਅਜੇਤੂ ਰਹੇ। ਉਨ੍ਹਾਂ ਨੇ 173 ਦੌੜਾਂ ਦੀ ਸਾਂਝੇਦਾਰੀ ਕੀਤੀ।























