IND Vs NZ 1st Test: ਪੜ੍ਹੋ Tea Time ਤੱਕ ਨਿਊਜ਼ੀਲੈਂਡ ਨੇ ਬਣਾਈਆਂ ਕਿੰਨੀਆਂ ਦੌੜਾਂ ?
ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ): ਵੈਲਿੰਗਟਨ ਟੈਸਟ ਦੇ ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ ਦੇ ਸੰਭਲ ਕੇ ਖੜੇ ਹੋਏ ਨਿਊਜ਼ੀਲੈਂਡ ਦੀ ਵਾਪਸੀ ਕਰਵਾਈ ਹੈ ,ਚਾਹ ਦੇ ਬ੍ਰੇਕ ਤੱਕ ਉਨ੍ਹਾਂ ਨੇ 5 ਵਿਕਟਾਂ ‘ਤੇ 140 ਦੌੜਾਂ ਬਣਾ ਲਈਆਂ ਸਨ। ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ 70 ਦੌੜਾਂ ਜੋੜ ਕੇ ਅਜੇ ਵੀ ਕ੍ਰੀਜ਼ ‘ਤੇ ਮੌਜੂਦ ਹਨ। ਟੀਮ ਨੇ ਪਹਿਲੇ ਸੈਸ਼ਨ ਵਿੱਚ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਜਦੋਂ ਕਿ ਦੂਜੇ ਸੈਸ਼ਨ ਦੀ ਸ਼ੁਰੂਆਤ ‘ਚ ਵੀ ਨਿਊਜ਼ੀਲੈਂਡ ਨੇ ਜਲਦੀ ਹੀ 1 ਵਿਕਟ ਗੁਆ ਦਿੱਤੀ ਸੀ। ਇੱਕ ਵੇਲੇ ਨਿਊਜ਼ੀਲੈਂਡ ਦੀ ਟੀਮ ਨੇ 70 ਦੌੜਾਂ ‘ਤੇ 5 ਵਿਕਟਾਂ ਗਿਆ ਦਿੱਤੀਆਂ ਸਨ।
ਇੱਕ ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਜਲਦ ਸਫਲਤਾਵਾਂ ਦਿਵਾਈਆਂ ਅਤੇ ਉਨ੍ਹਾਂ ਨੇ ਹੁਣ ਤੱਕ ਕੁੱਲ 5 ਵਿਕਟਾਂ ਲਈਆਂ। ਉਨ੍ਹਾਂ ਨੇ ਸ਼ੁਰੂਆਤ ‘ਚ ਹੀ ਵਿਕਟਕੀਪਰ ਟੌਮ ਬਲੰਡੇਲ (5 ਦੌੜਾਂ) ਨੂੰ ਸਲਿੱਪ ‘ਤੇ ਗਿੱਲ ਹੱਥੋਂ ਕੈਚ ਕਰਵਾਇਆ। ਉਸਨੇ ਟੌਮ ਲੈਥਮ (0) ਅਤੇ ਡੈਰਿਲ ਮਿਸ਼ੇਲ (1 ਦੌੜ) ਨੂੰ ਵੀ ਆਊਟ ਕੀਤਾ। ਇਸ ਤੋਂ ਇਲਾਵਾ ਆਕਾਸ਼ਦੀਪ ਨੇ ਰਚਿਨ ਰਵਿੰਦਰ (15 ਦੌੜਾਂ) ਦੀ ਵਿਕਟ ਲਈ, ਅਤੇ ਅੰਸ਼ੁਲ ਕੰਬੋਜ ਨੇ ਡੇਵੋਨ ਕੌਨਵੇ ਦੀ ਵਿਕਟ ਲਈ।























