ਚੰਡੀਗੜ੍ਹ, 19 ਜੁਲਾਈ – ਘੱਗਰ ਵਿਚ ਆਏ ਹੜ ਕਾਰਨ ਜਿਥੇ ਸੰਗਰੂਰ ਵਿਚ ਪਾੜ ਪੈ ਗਿਆ ਹੈ, ਉਥੇ ਅੱਜ ਪਟਿਆਲਾ ਦੇ ਪਿੰਡ ਘੱਗਾ ਵਿਖੇ ਵੀ ਪਾੜ ਪੈ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਇਸ ਦੌਰਾਨ ਸੰਗਰੂਰ ਵਿਚ ਬੀਤੇ ਦਿਨੀਂ ਘੱਗਰ ਵਿਚ ਪਏ ਪਾੜ ਕਾਰਨ ਕਈ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ, ਉਥੇ ਫਸਲਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਇਥੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।