ਮਸਕਟ, 14 ਨਵੰਬਰ (ਵਿਸ਼ਵ ਵਾਰਤਾ) ਭਾਰਤ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਇੱਕ ਵਿਕਟ ਨਾਲ ਹਰਾਇਆ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਨੌਵੀਂ ਵਾਰ ਇਹ ਟੂਰਨਾਮੈਂਟ ਆਪਣੇ ਨਾਂ ਕੀਤਾ ਹੈ।
ਸ਼ਨੀਵਾਰ ਨੂੰ ਇੱਥੇ ਅਲ ਅਮੇਰਾਤ ਕ੍ਰਿਕਟ ਗਰਾਊਂਡ ਵਿਖੇ ਖੇਡੇ ਗਏ U19 ਏਸ਼ੀਆ ਕੱਪ 2026 ਦੇ ਫਾਈਨਲ ਵਿੱਚ, ਉਸਮਾਨ ਖਾਨ (107 ਦੌੜਾਂ), ਅਬਦੁਲ ਕਾਦਿਰ (80 ਦੌੜਾਂ) ਅਤੇ ਕਪਤਾਨ ਫਰਹਾਨ ਯੂਸਫ (63 ਦੌੜਾਂ) ਦੀਆਂ ਪਾਰੀਆਂ ਦੀ ਬਦੌਲਤ ਪਾਕਿਸਤਾਨ U19 ਨੇ ਭਾਰਤ U19 ਵਿਰੁੱਧ 337/9 ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦਿਆਂ, ਪਾਕਿਸਤਾਨ ਨੇ ਆਪਣੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 337 ਦੌੜਾਂ ਬਣਾਈਆਂ। ਜਵਾਬ ਵਿੱਚ, ਭਾਰਤੀ ਟੀਮ ਨੇ 49.6 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 339 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਕਪਤਾਨ ਲਕਸ਼ਯ ਰਾਏਚੰਦਾਨੀ ਨੇ 80 ਦੌੜਾਂ ਦੀ ਪਾਰੀ ਖੇਡੀ, ਜਦਕਿ ਆਰਿਆਵੀਰ ਸਹਿਵਾਗ ਨੇ 58 ਦੌੜਾਂ ਬਣਾਈਆਂ। ਆਖਰੀ ਓਵਰ ਵਿੱਚ, ਮੋਹਿਤ ਨੇ ਚੌਕਾ ਲਗਾ ਕੇ ਜਿੱਤ ਪੱਕੀ ਕੀਤੀ, ਉਸਨੇ ਕੁੱਲ 49 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵੀ.ਕੇ. ਵਿਨੀਤ ਨੇ 24 ਦੌੜਾਂ, ਅਰਜੁਨ ਰਾਜਪੂਤ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਅਲ ਅਮੇਰਾਤ ਵਿੱਚ, ਉਸਮਾਨ ਖਾਨ ਨੇ ਪਾਕਿਸਤਾਨ ਲਈ 107 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਕਾਵਿਆ ਪਟੇਲ ਨੇ 4 ਵਿਕਟਾਂ ਅਤੇ ਸੀ. ਵੈਂਕਟ ਨੇ 3 ਵਿਕਟਾਂ ਹਾਸਲ ਕੀਤੀਆਂ।























