U19 Asia Cup Final: ਪੜ੍ਹੋ ਪਾਕਿਸਤਾਨ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?
ਚੰਡੀਗੜ੍ਹ, 14 ਨਵੰਬਰ 2026 (ਵਿਸ਼ਵ ਵਾਰਤਾ): ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਨੇ ਭਾਰਤ ਨੂੰ 338 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 9 ਵਿਕਟਾਂ ‘ਤੇ 337 ਦੌੜਾਂ ਬਣਾਈਆਂ ਹਨ। ਟੀਮ ਲਈ ਉਸਮਾਨ ਖਾਨ ਨੇ ਸੈਂਕੜਾ ਲਗਾਇਆ, 111 ਗੇਂਦਾਂ ‘ਤੇ 107 ਦੌੜਾਂ ਬਣਾਈਆਂ। ਅਬਦੁਲ ਕਾਦਿਰ ਨੇ 80 ਅਤੇ ਫਰਹਾਨ ਯੂਸਫ਼ ਨੇ 63 ਦੌੜਾਂ ਬਣਾਈਆਂ।
ਭਾਰਤ ਲਈ, ਕਾਵਿਆ ਪਟੇਲ ਨੇ 4 ਵਿਕਟਾਂ ਲਈਆਂ, ਜਦੋਂ ਕਿ ਸੀ. ਵੈਂਕਟ ਨੇ 3 ਵਿਕਟਾਂ ਲਈਆਂ। ਅਰਜੁਨ ਰਾਜਪੂਤ ਨੇ 1 ਵਿਕਟ ਲਈ, ਜਦ ਕਿ ਇੱਕ ਬੱਲੇਬਾਜ਼ ਰਨ ਆਊਟ ਹੋਇਆ।























