Punjab ਦੇ ਮੁੱਖ ਮੰਤਰੀ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਲਾਬਲਾ ਲਾਂਚ
ਚੰਡੀਗੜ੍ਹ, 14 ਨਵੰਬਰ 2026 (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਨੌਜਵਾਨ ਲਈ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਲਾਬਲਾ ਲਾਂਚ ਕੀਤਾ ਗਿਆ ਹੈ। ਇਸ ਕੁਇਜ਼ ਸ਼ੋਅ ਰਾਹੀਂ ਨੌਜਵਾਨਾਂ ਕੋਲ ਲੱਖਾਂ-ਕਰੋੜਾਂ ਰੁਪਏ ਜਿੱਤਣ ਦਾ ਮੌਕਾ ਹੋਵੇਗਾ। ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ “ਪੰਜਾਬ ਦਾ ਕਰੋੜਪਤੀ” ਕੁਇਜ਼ ਸ਼ੋਅ ਲਈ ਪੋਰਟਲ ਲਾਂਚ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਨੌਜਵਾਨ ਇਸ ਪੋਰਟਲ ਰਾਹੀਂ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ।
ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ, 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ। ਇਹ ਮੁਕਾਬਲਾ 11 ਦੌਰਾਂ ਵਿੱਚ ਹੋਵੇਗਾ। ਪਹਿਲੇ ਨੌਂ ਦੌਰ ਔਨਲਾਈਨ ਹੋਣਗੇ, ਜਦੋਂ ਕਿ 10ਵੇਂ ਅਤੇ 11ਵੇਂ ਦੌਰ ਫਿਜ਼ੀਕਲ, ਯਾਨੀ ਕਿ ਆਫ਼ਲਾਈਨ ਹੋਣਗੇ। ਪਹਿਲੇ ਨੌਂ ਔਨਲਾਈਨ ਦੌਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਹੋਣਗੇ। ਹਰੇਕ ਜ਼ਿਲ੍ਹੇ ਵਿੱਚੋਂ ਜੇਤੂਆਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਚੁਣੇ ਗਏ ਭਾਗੀਦਾਰ ਫਿਰ ਅਗਲੇ ਫਿਜ਼ੀਕਲ ਦੌਰ ਵਿੱਚ ਅੱਗੇ ਵਧਣਗੇ।
ਇਸ ਮੁਕਾਬਲੇ ਵਿੱਚ ਸਿਰਫ਼ ਪੰਜਾਬ ਨਾਲ ਸਬੰਧਤ ਸਵਾਲ ਹੋਣਗੇ। ਇਨ੍ਹਾਂ ਵਿਸ਼ਿਆਂ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹੋਣਗੇ: ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ, ਪੰਜਾਬ ਦਾ ਭੂਗੋਲ ਅਤੇ ਨਕਸ਼ਾ, ਪੰਜਾਬ ਸਰਕਾਰ ਅਤੇ ਇਸ ਦੀਆਂ ਯੋਜਨਾਵਾਂ ਨਾਲ ਸਬੰਧਤ ਸਵਾਲ, ਪੰਜਾਬ ਨਾਲ ਸਬੰਧਤ ਆਮ ਗਿਆਨ। ਮੁੱਖ ਮੰਤਰੀ ਅਨੁਸਾਰ, ਮੁਕਾਬਲੇ ਲਈ ਪੰਜਾਬ ਸਰਕਾਰ ਨਾਲ ਸਬੰਧਤ ਲਗਭਗ 50,000 ਸਵਾਲ ਤਿਆਰ ਕੀਤੇ ਜਾਣਗੇ। ਨੌਜਵਾਨਾਂ ਕੋਲ ਆਪਣੀ ਪ੍ਰਤਿਭਾ ਦਿਖਾਉਣ ਅਤੇ ਲੱਖਾਂ-ਕਰੋੜਾਂ ਰੁਪਏ ਜਿੱਤਣ ਦਾ ਮੌਕਾ ਹੋਵੇਗਾ।
ਮੁਕਾਬਲੇ ਦੇ ਗ੍ਰੈਂਡ ਫਿਨਾਲੇ ਦੇ ਜੇਤੂ ਨੂੰ ₹1 ਕਰੋੜ ਦਾ ਇਨਾਮ ਮਿਲੇਗਾ। ਚਾਰ ਹੋਰ ਜੇਤੂਆਂ ਨੂੰ ₹10 ਲੱਖ ਦਾ ਇਨਾਮ ਮਿਲੇਗਾ।























