ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ ਵਜੋਂ ਡਾ. ਤੰਕੇਸ਼ਵਰ ਕੁਮਾਰ (Dr. Tankeshwar Kumar) ਨੂੰ ਨਿਯੁਕਤ ਕੀਤਾ ਗਿਆ ਹੈ। ਡਾ. ਤੰਕੇਸ਼ਵਰ ਕੁਮਾਰ, ਜੋ ਇਸ ਸਮੇਂ ਸੈਂਟਰਲ ਯੂਨੀਵਰਸਿਟੀ, ਹਰਿਆਣਾ ਦੇ ਉਪ-ਕੁਲਪਤੀ ਹਨ, ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਨਵਾਂ ਉਪ-ਕੁਲਪਤੀ ਨਿਯੁਕਤ ਕੀਤਾ ਗਿਆ ਹੈ।
























