Cricket: ਅੰਡਰ-19 ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਖਿਲਾਫ਼ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?
ਚੰਡੀਗੜ੍ਹ, 8 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਪਾਕਿਸਤਾਨ ਵਿਚਕਾਰ ਅੰਡਰ-19 ਏਸ਼ੀਆ ਕੱਪ ਮੈਚ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਸਵੇਰੇ 10:30 ਵਜੇ ਓਮਾਨ ਦੇ ਅਲ ਅਮੀਰਾਤ ਕ੍ਰਿਕਟ ਗਰਾਊਂਡ ‘ਤੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤਾਂ ਨਾਲ ਕੀਤੀ ਹੈ। ਭਾਰਤ ਨੇ ਪਹਿਲੇ ਮੈਚ ਵਿੱਚ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ, ਜਦੋਂ ਕਿ ਪਾਕਿਸਤਾਨ ਨੇ ਯੂਏਈ ਨੂੰ 9 ਵਿਕਟਾਂ ਨਾਲ ਹਰਾਇਆ। ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੇ ਪੁੱਤਰ ਆਰਿਆਵੀਰ ਭਾਰਤ ਲਈ ਫੋਕਸ ਵਿੱਚ ਹੋਣਗੇ। ਉਨ੍ਹਾਂ ਨੇ ਨੇਪਾਲ ਵਿਰੁੱਧ 52 ਗੇਂਦਾਂ ‘ਤੇ ਅਜੇਤੂ 70 ਦੌੜਾਂ ਬਣਾਈਆਂ ਸਨ।
ਦੋਵਾਂ ਟੀਮਾਂ ਦੀ ਪਲੈਂਗ ਇਲੈਵਨ
ਭਾਰਤ ਅੰਡਰ-19: ਲਕਸ਼ਯ ਰਾਏਚੰਦਾਨੀ (ਕਪਤਾਨ), ਆਰਿਆਵੀਰ ਸਹਿਵਾਗ, ਵੀਕੇ ਵਿਨੀਤ, ਯਸ਼ਵਰਧਨ ਸਿੰਘ ਚੌਹਾਨ (ਉਪ-ਕਪਤਾਨ), ਕੁਸ਼ਾਗ੍ਰ ਓਝਾ, ਅਰਜੁਨ ਰਾਜਪੂਤ, ਮਨਲ ਚੌਹਾਨ, ਅਨਵਯ ਦ੍ਰਾਵਿੜ (ਵਿਕਟਕੀਪਰ), ਰਜਤ ਬਘੇਲ (ਵਿਕਟਕੀਪਰ), ਵੀ. ਯਸ਼ਵੀਰ, ਆਰੀਅਨ ਸਾਵਸਾਨੀ, ਮੋਹਿਤ ਉਲਵਾ, ਕਾਵਿਆ ਪਟੇਲ, ਸ਼ਵਿਨ ਵਿਨੋਦ, ਅਤੇ ਈਸ਼ਾਨ ਸੂਦ।
ਪਾਕਿਸਤਾਨ ਅੰਡਰ-19: ਫਰਹਾਨ ਯੂਸਫ (ਕਪਤਾਨ), ਅਬਦੁਲ ਕਾਦਿਰ (ਵਿਕਟਕੀਪਰ), ਅਬਦੁਲ ਸੁਭਾਨ, ਅਹਿਮਦ ਹੁਸੈਨ, ਅਲੀ ਰਜ਼ਾ, ਹਮਜ਼ਾ ਜ਼ਹੂਰ (ਵਿਕਟਕੀਪਰ), ਹਸਨੈਨ ਅੱਬਾਸ ਡਾਰ, ਹਯਾਮ ਖਾਨ, ਹੁਜ਼ੈਫਾ ਅਹਿਸਾਨ, ਜਹਾਂਗੀਰ ਬਿਲਾਲ, ਮੁਹੰਮਦ ਹੁਜ਼ੈਫਾ, ਮੁਹੰਮਦ ਸਯਾਮ, ਨਿਕਾਬ ਸ਼ਫੀਕ ਅਤੇ ਰਿਜ਼ਮਾਨ ਖਾਨ।























