– ਗੱਲਬਾਤ ਅਤੇ ਭਰੋਸੇ ਤੋਂ ਆਸਵੰਦ ਹਾਂ : ਬਡਹੇੜੀ,ਝਾਂਮਪੁਰ
ਚੰਡੀਗੜ੍ਹ ਨੰਬਰਦਾਰ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦਾ ਉੱਚ ਪੱਧਰੀ ਵਫਦ ਅੱਜ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਲ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਿਆ ਅਤੇ ਲਿਖਤੀ ਰੂਪ ਵਿੱਚ ਮੰਗ ਪੱਤਰ ਪੇਸ਼ ਕੀਤਾ ਗਿਆ। ਮਾਲ ਮੰਤਰੀ ਪੰਜਾਬ ਨਾਲ ਲੱਗ ਭੱਗ ਇੱਕ ਘੰਟਾ ਨੰਬਰਦਾਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮੁੱਖ ਤੌਰ ਤੇ ਨੰਬਰਦਾਰ ਦਾ ਅਹੁਦਾ ਜੱਦੀ ਪੁਸ਼ਤੀ ਕਰਨ, ਨੰਬਰਦਾਰ ਦਾ ਮਾਣ ਭੱਤਾ ਵਧਾ ਕੇ ਪ੍ਤੀ ਮਹੀਨਾ 2500 ਰੁਪਏ ਕਰਨ, ਨੰਬਰਦਾਰ ਲਈ ਬੱਸ ਸਫਰ ਮੁਫਤ ਕਰਨ ਲਈ ਬੱਸ ਪਾਸ ਜਾਰੀ ਕੀਤੇ ਜਾਣ, ਚੰਗੀ ਕਾਰਗੁਜ਼ਾਰੀ ਵਾਲੇ ਨੰਬਰਦਾਰ ਨੂੰ ਹਰ ਸਾਲ ਸਵਤੰਤਰਤਾ ਦਿਵਸ 15 ਅਗਸਤ ਅਤੇ ਗਣਤੰਤਰ ਦਿਵਸ 26 ਜਨਵਰੀ ਦੇ ਸਮਾਰੋਹਾਂ ਮੌਕੇ ਸਨਮਾਨਿਤ ਕੀਤੇ ਜਾਣ ਲਈ ਨੰਬਰਦਾਰ ਯੂਨੀਅਨਾਂ ਨਾਲ ਮਸ਼ਵਰਾ ਕੀਤਾ ਜਾਵੇ, ਖੂਨ ਦੇ ਰਿਸ਼ਤੇ ਵਿੱਚ ਜਿਸ ਤਰ੍ਹਾਂ ਜਾਇਦਾਦ ਬਿਨਾਂ ਫੀਸ ਰਜਿਸਟਰ ਹੁੰਦੀ ਹੈ ਉਸੇ ਤਰ੍ਹਾਂ ਹੀ ਬੇਔਲਾਦ ਸਕਾ ਚਾਚਾ ਅਤੇ ਤਾਇਆ ਦੀ ਜਾਇਦਾਦ ਰਜਿਸਟਰ ਕਰਨ ਤੇ ਕੋਈ ਫੀਸ ਨਾ ਦੇਣ ਸਬੰਧੀ ਨਵਾਂ ਹੁਕਮ ਜਾਰੀ ਕੀਤਾ ਜਾਵੇ ਆਦਿ ਮੰਗਾਂ ਦੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਮਾਲ ਮੰਤਰੀ ਨੇ ਮੰਗ ਪੱਤਰ ਲੈ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਵਾਉਣ ਦਾ ਵਾਅਦਾ ਕੀਤਾ। ਬੈਠਕ ਉਪਰੰਤ ਨੰਬਰਦਾਰ ਰਾਜਿੰਦਰ ਸਿੰਘ ਬਡਹੇੜੀ ਪ੍ਰਧਾਨ ਚੰਡੀਗੜ੍ਹ ਨੰਬਰਦਾਰ ਯੂਨੀਅਨ , ਕੁਲਵੰਤ ਸਿੰਘ ਝਾਮਪੁਰ ਕਾਰਜਕਾਰੀ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ,ਹਰਬੰਸ ਸਿੰਘ ਇਸਰਹੇਲ,ਰਣ ਸਿੰਘ ਮਹਿਲ ਕਲਾਂ,ਮਹਿੰਦਰ ਸਿੰਘ ਤੂਰ ਸੰਗਰੂਰ,ਗੁਰਦੇਵ ਸਿੰਘ ਮਰਾੜ੍ਹ ਸੂਬਾ ਸਲਾਹਕਾਰ ਪੰਜਾਬ,ਭੁਪਿੰਦਰ ਸਿੰਘ ਲਾਂਡਰਾਂ ਸਰਪ੍ਰਸਤ ਪੰਜਾਬ,ਰਾਮ ਸਿੰਘ ਮਿਰਜ਼ਾਪੁਰ, ਮੁੱਖ ਆਡੀਟਰ,ਜੋਗਿੰਦਰ ਸਿੰਘ ਖਜਾਨਚੀ,ਮਲਕੀਤ ਸਿੰਘ ਪ੍ਰਧਾਨ ਜ਼ਿਲਾ ਫਿਰੋਜ਼ਪੁਰ,ਹਰਮਹਿੰਦਰ ਸਿੰਘ ਜੀਵਾਰਾਏ ਮੀਤ ਪ੍ਰਧਾਨ ਪੰਜਾਬ,ਪਾਲ ਸਿੰਘ ਪ੍ਰਧਾਨ ਜ਼ਿਲਾ ਰੋਪੜ,ਗੁਰਦੀਪ ਸਿੰਘ ਦਫਤਰ ਸਕੱਤਰ,ਟੇਕ ਸਿੰਘ ਮਕਰੋੜ ਪ੍ਰਧਾਨ ਮੂਣਕ, ਗੁਰਦੀਪ ਸਿੰਘ ਕਕਰਾਲ਼ੀ ਪ੍ਰਧਾਨ ਜ਼ਿਲਾ ਮੋਹਾਲੀ ਅਤੇ ਤੇਜਾ ਸਿੰਘ ਕਾਕੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਜੀਤ ਸਿੰਘ ਲਾਂਡਰਾਂ ਆਦਿ ਨੰਬਰਦਾਰਾਂ ਨੇ ਬੈਠਕ ਉਪਰੰਤ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਆਸ ਜਿਤਾਈ ਕਿ ਹੁਣ ਨੰਬਰਦਾਰਾਂ ਦੀਆਂ ਚਿਰੋਕਣੀਆਂ ਲੰਬਿਤ ਪਈਆਂ ਮੰਗਾਂ ਜਲਦੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਮਾਲ ਮੰਤਰੀ ਪੰਜਾਬ ਸ੍ਰ ਗੁਰਪ੍ਰੀਤ ਸਿੰਘ ਕਾਂਗੜ ਨੇ ਬਹੁਤ ਹੀ ਵਧੀਆ ਤਰੀਕੇ ਨਾਲ਼ ਗੰਭੀਰ ਲਹਿਜੇ ਵਿੱਚ ਹੁੰਗਾਰਾ ਭਰਿਆ ਹੈ ।