ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਭਾਰਤ ਦਾ ਦਬਦਬਾ ਜਾਰੀ, ਸਾਊਥ ਕੋਰੀਆ ਖ਼ਿਲਾਫ਼ 8-0 ਦੀ ਸ਼ਾਨਦਾਰ ਜਿੱਤ
– ਸੈਮੀਫਾਈਨਲ ‘ਚ ਬਣਾਈ ਜਗ੍ਹਾ
ਚੰਡੀਗੜ੍ਹ, 2 ਨਵੰਬਰ 2026 (ਵਿਸ਼ਵ ਵਾਰਤਾ) : ਏਸ਼ੀਅਨ ਚੈਂਪੀਅਨਜ਼ ਟਰਾਫੀ 2026 ‘ਚ ਅੱਜ ਭਾਰਤ ਅਤੇ ਸਾਊਥ ਕੋਰੀਆ ਵਿਚਾਲੇ ਮੁਕਾਬਲਾ ਖੇਡਿਆ ਗਿਆ। ਸਾਊਥ ਕੋਰੀਆ ਖ਼ਿਲਾਫ਼ ਏਸ਼ੀਅਨ ਚੈਂਪੀਅਨਜ਼ ਟ੍ਰਾਫ਼ੀ 2026 ਵਿੱਚ ਖੇਡੇ ਗਏ ਮੁਕਾਬਲੇ ਵਿੱਚ ਟੀਮ ਇੰਡੀਆ ਨੇ 8-0 ਨਾਲ ਜਿੱਤ ਹਾਸਲ ਕੀਤੀ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਪੰਜਵੀਂ ਜਿੱਤ ਹੈ। ਭਾਰਤੀ ਟੀਮ ਨੇ ਅਜੇਤੂ ਰਹਿੰਦਿਆਂ ਨੌਕਆਊਟ ਵਿੱਚ ਜਗ੍ਹਾ ਬਣਾ ਲਈ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਭਾਰਤ ਅਤੇ ਕੋਰੀਆ ਦਾ ਰੋਮਾਂਚਕ ਮੈਚ ਦੇਖਣ ਲਈ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ।ਉਨ੍ਹਾਂ ਨੇ ਜਲੰਧਰ ਵਿਖੇ ਹੋ ਰਹੇ ਭਾਰਤ ਅਤੇ ਦੱਖਣੀ ਕੋਰੀਆ ਦੇ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀਆਂ ਨਾਲ਼ ਮੁਲਾਕਾਤ ਕੀਤੀ ਅਤੇ ਮੈਚ ਦਾ ਆਨੰਦ ਮਾਣਿਆ। ਉਨ੍ਹਾਂ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਬਣਾਏ ਰੱਖਣ ਦਾ ਸੱਦਾ ਦਿੱਤਾ ਅਤੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਨ ਲਈ ਵੀ ਹੱਲਾਸ਼ੇਰੀ ਦਿੱਤੀ।























