ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਰਦ ਪਵਾਰ ਹਸਪਤਾਲ ‘ਚ ਭਰਤੀ
ਡਾਕਟਰਾਂ ਨੇ ਦੱਸੀ ਸਥਿਤੀ
ਨਵੀ ਦਿੱਲੀ, 2 ਨਵੰਬਰ 2026 (ਵਿਸ਼ਵ ਵਾਰਤਾ) : ਐੱਨ.ਸੀ.ਪੀ. (ਐੱਸ.ਪੀ.) ਪ੍ਰਮੁੱਖ ਸ਼ਰਦ ਪਵਾਰ ਨੂੰ ਪੁਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਸੀ। 85 ਸਾਲਾ ਪਵਾਰ ਨੂੰ ਖੰਘ ਹੋਣ ਤੋਂ ਬਾਅਦ ਪੁਣੇ ਦੇ ਪ੍ਰਾਈਵੇਟ ਹਸਪਤਾਲ ਰੂਬੀ ਹਾਲ ਕਲੀਨਿਕ ਲਿਆਂਦਾ ਗਿਆ।ਉਨ੍ਹਾਂ ਦੀ ਬੇਟੀ, ਬਾਰਾਮਤੀ ਤੋਂ ਸੰਸਦ ਮੈਂਬਰ ਅਤੇ ਐੱਨ.ਸੀ.ਪੀ. (ਐੱਸ.ਪੀ.) ਦੀ ਕਾਰਜਕਾਰੀ ਪ੍ਰਧਾਨ ਸੁਪ੍ਰੀਆ ਸੁਲੇ ਨੇ ਇਹ ਜਾਣਕਾਰੀ ਦਿੱਤੀ। ਸੁਲੇ ਮੁਤਾਬਕ, ਪਵਾਰ ਦੇ ਮੈਡੀਕਲ ਟੈਸਟ ਚੱਲ ਰਹੇ ਹਨ। ਉਨ੍ਹਾਂ ਦੀ ਸਿਹਤ ਨਾਲ ਜੁੜੇ ਸਾਰੇ ਪੈਰਾਮੀਟਰ ਸਥਿਰ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਪਵਾਰ ਦੀ ਹਾਲਤ ਜਲਦ ਹੀ ਨਾਰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ ਪਵਾਰ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ।ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕੋਈ ਐਮਰਜੈਂਸੀ ਨਹੀਂ ਹੈ ਜੇਕਰ ਆਕਸੀਜਨ ਅਤੇ ਹਾਰਟ ਰੇਟ ਨਾਰਮਲ ਹੋਵੇ, ਪਰ ਐਂਟੀਬਾਇਓਟਿਕਸ, ਦਰਦ ਦੀ ਦਵਾਈ ਅਤੇ ਆਰਾਮ ਨਾਲ 3-5 ਦਿਨਾਂ ਵਿੱਚ ਸੁਧਾਰ ਹੋ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























