ਰਾਜਸਥਾਨ ਵਿੱਚ ਕਰੰਟ ਲੱਗਣ ਨਾਲ 8 ਮਜ਼ਦੂਰਾਂ ਦੀ ਮੌਤ
ਚੰਡੀਗੜ੍ਹ, 2 ਨਵੰਬਰ (ਵਿਸ਼ਵ ਵਾਰਤਾ) ਸੋਮਵਾਰ ਨੂੰ, ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਉਦੈਪੁਰਵਾਟੀ ਇਲਾਕੇ ਵਿੱਚ ਸਥਿਤ ਚਪੋਲੀ ਪਿੰਡ ਵਿੱਚ, ਸੜਕ ਨਿਰਮਾਣ ਪ੍ਰੋਜੈਕਟ ‘ਤੇ ਕੰਮ ਕਰ ਰਹੇ 8 ਮਜ਼ਦੂਰਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ, 5 ਹੋਰ ਵਿਅਕਤੀ ਝੁਲਸ ਗਏ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਬਜਰੀ ਮਿਲਾਉਣ ਲਈ ਵਰਤੀ ਜਾ ਰਹੀ ਇੱਕ ਮਸ਼ੀਨ ਉੱਪਰੋਂ ਲੰਘ ਰਹੀ ਉੱਚ-ਵੋਲਟੇਜ ਬਿਜਲੀ ਲਾਈਨ ਦੇ ਸੰਪਰਕ ਵਿੱਚ ਆ ਗਈ, ਜਿਸ ਕਾਰਨ ਉਸ ਵਿੱਚ ਬਿਜਲੀ ਦਾ ਕਰੰਟ ਦੌੜ ਗਿਆ। ਮੌਕੇ ‘ਤੇ ਕੰਮ ਕਰ ਰਹੇ ਮਜ਼ਦੂਰ ਇਸ ਕਰੰਟ ਦੀ ਲਪੇਟ ਵਿੱਚ ਆ ਗਏ।
झुंझुनूं में हुए हादसे में करंट लगने से श्रमिकों की असामयिक मृत्यु का समाचार दुखद है।
संबंधित अधिकारियों को घायलों के समुचित उपचार एवं प्रभावित परिवारों को तत्काल हरसंभव सहायता उपलब्ध कराने तथा घटना की जांच के निर्देश दिए हैं।
ईश्वर से प्रार्थना है कि दिवंगत आत्माओं को अपने श्रीचरणों में स्थान, घायलों को शीघ्र स्वास्थ्य लाभ तथा शोकाकुल परिजनों को यह असीम दुःख सहन करने का संबल प्रदान करें।
ॐ शांति!
— Bhajanlal Sharma (@BhajanlalBjp) November 2, 2026























