ਜਲੰਧਰ , 30 ਅਕਤੂਬਰ (ਵਿਸ਼ਵ ਵਾਰਤਾ) ਭਾਰਤੀ ਟੀਮ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਵਿੱਚ ਜਿੱਤਾਂ ਦੀ ਹੈਟ੍ਰਿਕ ਲਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ, ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾਂ, ਭਾਰਤ ਬੰਗਲਾਦੇਸ਼ ਅਤੇ ਚੀਨ ਨੂੰ ਵੀ ਮਾਤ ਦੇ ਚੁੱਕਾ ਹੈ। ਇਸ ਮੈਚ ਵਿੱਚ ਅਭਿਸ਼ੇਕ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਰਹੇ, ਜਿਨ੍ਹਾਂ ਨੇ ਦੋ ਗੋਲ ਕੀਤੇਅਤੇ ਦੋਵੇਂ ਹੀ ‘ਫੀਲਡ ਗੋਲ’ ਸਨ। ਇਸ ਦੇ ਨਾਲ ਹੀ, ਹਰਮਨਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਆਪਣੀ ‘ਡ੍ਰੈਗ-ਫਲਿਕ’ ਦੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪੈਨਲਟੀ ਕਾਰਨਰ ਰਾਹੀਂ ਇੱਕ ਸ਼ਾਨਦਾਰ ਗੋਲ ਕੀਤਾ। ਇਸ ਤੋਂ ਇਲਾਵਾ, ਵਿਸ਼ਨੁਕਾਂਤ ਸਿੰਘ ਨੇ ਵੀ ਇੱਕ ਗੋਲ ਕੀਤਾ।
ਗੌਰਤਲਬ ਹੈ ਕਿ ਭਾਰਤ ਨੇ ਬੰਗਲਾਦੇਸ਼ ਵਿਰੁੱਧ ਆਪਣਾ ਪਹਿਲਾ ਮੈਚ 13-0 ਦੇ ਵੱਡੇ ਅੰਤਰ ਨਾਲ ਜਿੱਤਿਆ ਸੀ। ਇੱਕ ਹੋਰ ਮੁਕਾਬਲੇ ਵਿੱਚ, ਉਨ੍ਹਾਂ ਨੇ ਚੀਨ ਨੂੰ 5-2 ਨਾਲ ਹਰਾਇਆ ਸੀ। ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖ ਰਹੀ ਹੈ। ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਅੱਜ ਜਾਪਾਨ ‘ਤੇ 4-1 ਨਾਲ ਜਿੱਤ ਦਰਜ ਕੀਤੀ। ਇਸ ਨਤੀਜੇ ਨਾਲ, ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਹੈ ਅਤੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
THREE IN A ROW! INDIA STORM INTO THE SEMIFINALS! 🇮🇳🔥
The defending champions make it a hat-trick of wins, delivering a commanding performance by defeating Japan 4-1 to seal their third consecutive victory at the Hero Asian Champions Trophy Punjab 2026 and book their place in the semifinals! 🏑💪
The title defence is gathering momentum! 🏆🇮🇳
#HockeyIsBack #HACT2026 #SatSriAkalAsia #IndiaKaGame
— Hockey India (@TheHockeyIndia) October 30, 2026
ਏਸ਼ੀਅਨ ਚੈਂਪੀਅਨਜ਼ ਟਰਾਫੀ 2026 : ਭਾਰਤ ਦੀ ਸ਼ਾਨਦਾਰ ਜਿੱਤ ; ਚੀਨ ਨੂੰ 5-2 ਨਾਲ ਹਰਾਇਆ























