WPL Mini Auction: ਵੁਮੈਨ ਪ੍ਰੀਮੀਅਰ ਲੀਗ ਦੀ ਮਿੰਨੀ ਨਿਲਾਮੀ ਅੱਜ
– 146 ਖਿਡਾਰੀਆਂ ‘ਤੇ ਲਾਈ ਜਾਵੇਗੀ ਬੋਲੀ
ਨਵੀਂ ਦਿੱਲੀ, 28 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮਹਿਲਾ ਪ੍ਰੀਮੀਅਰ ਲੀਗ ਦੇ ਪੰਜਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਅੱਜ ਕੋਚੀ ਵਿੱਚ ਹੋਵੇਗੀ। ਨਿਲਾਮੀ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਇਸ ਮਿੰਨੀ-ਨਿਲਾਮੀ ਵਿੱਚ 146 ਖਿਡਾਰੀ ਖਰੀਦੇ ਜਾਣਗੇ। ਟੀਮਾਂ ਕੋਲ ਸਿਰਫ 27 ਸਲਾਟ ਹੀ ਖਾਲੀ ਹਨ। ਜਾਣੀ ਕਿ 146 ਖਿਡਾਰੀਆਂ ‘ਚੋਂ ਸਿਰਫ 27 ਖਿਡਾਰੀਆਂ ਨੂੰ ਖਰੀਦਿਆ ਜਾ ਸਕਦਾ ਹੈ। ਵਿਦੇਸ਼ੀ ਖਿਡਾਰੀਆਂ ਲਈ ਸਿਰਫ਼ 7 ਸਲਾਟ ਉਪਲਬਧ ਹਨ।
ਯੂਪੀ ਵਾਰੀਅਰਜ਼ ਕੋਲ ਨਿਲਾਮੀ ਤੋਂ ਪਹਿਲਾਂ ਸਭ ਤੋਂ ਵੱਧ ₹3.75 ਕਰੋੜ ਬਾਕੀ ਹਨ। ਮੁੰਬਈ ਇੰਡੀਅਨਜ਼ ਕੋਲ ਸਭ ਤੋਂ ਘੱਟ ₹90 ਲੱਖ ਹੈ। ਇਸ ਤੋਂ ਇਲਾਵਾ ਗੁਜਰਾਤ ਜਾਇੰਟਸ ਕੋਲ ₹1.25 ਕਰੋੜ, ਰਾਇਲ ਚੈਲੇਂਜਰਜ਼ ਬੰਗਲੌਰ ਕੋਲ ₹1.15 ਕਰੋੜ ਅਤੇ ਦਿੱਲੀ ਕੈਪੀਟਲਜ਼ ਕੋਲ ₹1.10 ਕਰੋੜ ਬਾਕੀ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























