ਚੰਡੀਗੜ, 9 ਜੁਲਾਈ – ਚੰਡੀਗੜ੍ਹ ਤੇ ਮੋਹਾਲੀ ਵਿਚ ਭਾਰੀ ਮੀਂਹ ਪਿਆ। ਇਸ ਮੀਂਹ ਨਾਲ ਸੜਕਾਂ ਉਤੇ ਗੋਡੇ-ਗੋਡੇ ਪਾਣੀ ਜਮਾਂ ਹੋ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਵੀ ਹੋਈ।
ਇਸ ਦੌਰਾਨ ਇਸ ਬਾਰਿਸ਼ ਨਾਲ ਕਿਸਾਨ ਬਾਗੋਬਾਗ ਹਨ। ਝੋਨੇ ਦੀ ਫਸਲ ਤੇ ਹੋਰ ਫਸਲਾਂ ਨੂੰ ਇਹ ਮੀਂਹ ਵਰਦਾਨ ਮੰਨਿਆ ਜਾ ਰਿਹਾ ਹੈ। ਜਦਕਿ ਪਿਛਲੇ ਲੰਮੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਵੀ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ।
ਚੰਡੀਗੜ੍ਹ, ਮੋਹਾਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਅੱਜ ਸਵੇਰੇ ਲਗਪਗ 2 ਘੰਟੇ ਬਾਰਿਸ਼ ਹੋਈ।