ਮੋਹਾਲੀ, 8 ਜੁਲਾਈ – ਪੰਜਾਬੀ ਕਲਮਕਾਰ ਰਿਪੂਦਮਨ ਸਿੰਘ ਰੂਪ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਅਤੇ ਸ਼੍ਰੋਮਣੀ ਸਾਹਿਤਕਾਰ ਸਵ. ਸੰਤੋਖ ਸਿੰਘ ਧੀਰ ਦੇ ਭਾਣਜੇ ਪੈਮਕੇ, ਮੋਹਾਲੀ ਦੇ ਸੰਸਥਾਪਕ, ਸਮਾਜ ਸੇਵਾ ਅਤੇ ਧਾਰਮਿਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਵਾਲੇ ਪਰਮਜੀਤ ਸਿੰਘ (68) ਦਾ ਅਚਾਨਕ ਦੇਹਾਂਤ ਹੋ ਗਿਆ।
ਪਰਮਜੀਤ ਸਿੰਘ ਨਮਿਤ ਅੰਤਿਮ ਅਰਦਾਸ 12 ਜੁਲਾਈ ਨੂੰ ਦੁਪਹਿਰ 12.30 ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਸਾਹਿਬਵਾੜਾ ਸਾਹਿਬ ਫੇਜ਼-5 ਮੋਹਾਲੀ ਵਿਖੇ ਹੋਵੇਗੀ।