• Latest
  • Trending
107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਪੀ.ਐਸ.ਸੀ.ਏ.ਈ ਵੱਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ

107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਪੀ.ਐਸ.ਸੀ.ਏ.ਈ ਵੱਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ

7 years ago
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

45 minutes ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

1 hour ago
Chhath Puja 2026: ਛਠ ਮਹਾਪਰਵ ਦਾ ਅੱਜ ਦੂਜਾ ਦਿਨ, ਸ਼ਰਧਾਲੂ ਕਰਨਗੇ ‘ਖਰਨਾ’ ਦੀ ਪੂਜਾ

Chhath Puja 2026: ਛਠ ਮਹਾਪਰਵ ਦਾ ਅੱਜ ਦੂਜਾ ਦਿਨ, ਸ਼ਰਧਾਲੂ ਕਰਨਗੇ ‘ਖਰਨਾ’ ਦੀ ਪੂਜਾ

1 hour ago
Under-19 Men’s Asia Cup: ਫਾਈਨਲ ‘ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਹੋਵੇਗੀ ਟੱਕਰ

Under-19 Men’s Asia Cup: ਫਾਈਨਲ ‘ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਹੋਵੇਗੀ ਟੱਕਰ

2 hours ago
Children’s Day 2026: ਦੇਸ਼ ਭਰ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਬਾਲ ਦਿਵਸ, ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਖ਼ਾਸ ਦਿਨ

Children’s Day 2026: ਦੇਸ਼ ਭਰ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਬਾਲ ਦਿਵਸ, ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਖ਼ਾਸ ਦਿਨ

2 hours ago
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

2 hours ago
Punjab: MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਪੜ੍ਹੋ ਵੇਰਵਾ

Punjab: MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਪੜ੍ਹੋ ਵੇਰਵਾ

2 hours ago
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ

3 hours ago
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

11 hours ago
ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

12 hours ago
ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

12 hours ago
Hindi News
English News
Saturday, November 14, 2026
No Result
View All Result
22 °c
Chandigarh
20 ° Sun
21 ° Mon
20 ° Tue
20 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਪੀ.ਐਸ.ਸੀ.ਏ.ਈ ਵੱਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ

July 11, 2019
in ਪੰਜਾਬ
107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਪੀ.ਐਸ.ਸੀ.ਏ.ਈ ਵੱਲੋਂ ਮੰਨੇ ਜਾਣਗੇ ਗ਼ੈਰ-ਪ੍ਰਮਾਣਿਤ
ਚੰਡੀਗੜ, 5 ਜੁਲਾਈ: ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ) ਦੇ ਮੈਂਬਰ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ 1 ਜਨਵਰੀ, 2020 ਤੋਂ 107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਗ਼ੈਰ-ਪ੍ਰਮਾਣਿਤ ਘੋਸ਼ਿਤ ਕਰ ਦਿੱਤੇ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ, 2017 ਦੀਆਂ ਸ਼ਰਤਾਂ ਤਹਿਤ ਇਸ ਕਾਊਂਸਲ ਦਾ ਗਠਨ ਕੀਤਾ ਗਿਆ ਹੈ। ਇਹ ਕਾਊਂਸਲ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੇਤੀਬਾੜੀ ਸਿੱਖਿਆ ਤੇ ਸਿਖਲਾਈ ਪ੍ਰਦਾਨ ਕਰਨ ਸਬੰਧੀ ਘੱਟੋ-ਘੱਟ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਨਿਸ਼ਚਤ ਕਰਨ ਲਈ ਸਮਰੱਥ ਹੈ ਅਤੇ ਖੇਤੀਬਾੜੀ ਸਿੱਖਿਆ ਅਧਾਰਿਤ ਪ੍ਰੋਗਰਾਮ ਚਲਾਉਣ ਲਈ ਸਾਰੀਆਂ ਸ਼ਰਤਾਂ ਤੇ ਮਾਪਦੰਡ ਪੂਰੀਆਂ ਕਰਦੇ ਕਾਲਜਾਂ/ਅਦਾਰਿਆਂ/ਵਿਭਾਗਾਂ ਨੂੰ ਮਾਨਤਾ ਪ੍ਰਦਾਨ ਕਰਕੇ ਖੇਤੀਬਾੜੀ ਸਿੱਖਿਆ ਨੂੰ ਨਿਯਮਤ ਕਰਨ ਵਿੱਚ ਵੀ ਇਸ ਕਾਊਂਸਲ ਦੀ ਅਹਿਮ ਭੂਮਿਕਾ ਹੈ।
ਉਨਾਂ ਦੱਸਿਆ ਐਕਟ ਦੀਆਂ ਸ਼ਰਤਾਂ ਮੁਤਾਬਕ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ ਸਾਰੇ ਅਦਾਰਿਆਂ ਵੱਲੋਂਮਾਨਤਾ, ਦਾਖ਼ਲਾ, ਸਿਲੇਬਸ ਅਤੇ ਸਟਾਫ ਸਬੰਧੀ ਸਟੇਟਸ ਰਿਪੋਰਟ 30 ਦਿਨਾਂ ਦੇ ਅੰਦਰ ਅਤੇ  ਕੰਪਲਾਇੰਸ ਰਿਪੋਰਟ 6 ਮਹੀਨਿਆਂ ਅੰਦਰ ਕਾਊਂਸਲ ਪਾਸ ਜਮਾਂ ਕਰਵਾਉਣੀਆਂ ਸਨ ਤਾਂ ਜੋ ਉਕਤ ਐਕਟ ਦੇ ਲਾਗੂ ਹੋਣ ਦੀ ਮਿਤੀ ਤੋਂ 2 ਸਾਲ ਦੇ ਅੰਦਰ ਮਾਨਤਾ ਪ੍ਰਾਪਤ ਕੀਤੀ ਜਾ ਸਕੇ। ਇਹ ਐਕਟ 2 ਜਨਵਰੀ, 2018 ਨੂੰ ਨੋਟੀਫਾਈ ਕੀਤਾ ਗਿਆ ਸੀ।
ਸ੍ਰੀ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ 25 ਅਦਾਰਿਆਂ ਵੱਲੋਂ ਐਕਟ ਦੀਆਂ ਸ਼ਰਤਾਂ ਦੀ ਪੂਰਤੀ ਹਿੱਤ ਸਟੇਟਸ ਰਿਪੋਰਟ ਜਮਾਂ ਕਰਵਾਈ ਗਈ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਇਹ ਅਦਾਰੇ ਐਕਟ ਦੀਆਂ ਨਿਰਧਾਰਤ ਸ਼ਰਤਾਂ ’ਤੇ ਖਰੇ ਨਹੀਂ ਉੱਤਰਦੇ। ਇਸ ਲਈ ਜੇਕਰ ਇਹ  ਅਦਾਰੇ 31 ਦਸੰਬਰ, 2019 ਤੱਕ ਐਕਟ ਦੀਆਂ ਨਿਸ਼ਚਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਕਾਊਂਸਲ ਵੱਲੋਂ 1 ਜਨਵਰੀ, 2020 ਤੋਂ ਇਨਾਂ ਅਦਾਰਿਆਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।
ਇਹ ਅਦਾਰੇ ਹਨ ਖਾਲਸਾ ਕਾਲਜ ਗੜਦੀਵਾਲਾ, ਹੁਸ਼ਿਆਰਪੁਰ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ ਇਨਫਾਰਮੇਸ਼ਨ ਟੈਕਨੋਲੋਜੀ, ਛਾਪਿਆਂਵਾਲੀ, ਮਲੋਟ, ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ, ਦਸੂਹਾ, ਸ਼ਹੀਦ ਊਧਮ ਸਿੰਘ ਕਾਲਜ ਆਫ ਰਿਸਰਚ ਐਂਡ ਟੈਕਨੋਲੋਜੀ, ਟੰਗੋਰੀ, ਮੋਹਾਲੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ, ਪੰਜਾਬ ਡਿਗਰੀ ਕਾਲਜ, ਮਹਿਮੋਆਣਾ ਕੈਂਪਸ, ਫ਼ਰੀਦਕੋਟ, ਖਾਲਸਾ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਅੰਮਿ੍ਰਤਸਰ, ਕੋਰਡੀਆ ਕਾਲਜ, ਸੰਘੋਲ, ਫਤਹਿਗੜ ਸਾਹਿਬ, ਗੁਰੂ ਨਾਨਕ ਕਾਲਜ ਬੁਢਲਾਡਾ, ਬਰੇਟਾ-ਜਾਖਲ ਰੋਡ, ਬੁਢਲਾਡਾ, ਮਾਨਸਾ, ਮਾਤਾ ਗੁਜਰੀ ਕਾਲਜ, ਫਤਹਿਗੜ ਸਾਹਿਬ, ਗੁਰਚਰਨ ਸਿੰਘ ਇੰਸਟੀਟਿਊਟ ਆਫ ਵੋਕੇਸ਼ਨਲ ਸਟੱਡੀਜ਼ (ਜੀ.ਸੀ.ਐਸ.ਆਈ.ਵੀ.ਐਸ) ਆਈ.ਈ.ਟੀ ਭੱਦਲ, ਨੇੜੇ  ਮੀਆਂਪੁਰ ਜ਼ਿਲਾ ਰੋਪੜ, ਖਾਲਸਾ ਕਾਲਜ, ਅੰਮਿ੍ਰਤਸਰ, ਪੰਜਾਬ ਇੰਸਟੀਟਿਊਟ ਆਫ ਮੈਨਜੇਜਮੈਂਟ ਐਂਡ ਟੈਕਨਾਲੋਜੀ, ਖੰਨਾ, ਲੁਧਿਆਨਾ, ਡੌਲਫਿਨ (ਪੀ.ਜੀ) ਕਾਲਜ ਆਫ ਸਾਇੰਸ ਐਂਡ ਐਗਰੀਕਲਚਰ, ਚੁੰਨੀ ਕਲਾਂ, ਫਤਹਿਗੜ ਸਾਹਿਬ, ਗਲੋਬਲ ਇੰਸਟੀਚਿਊਟ ਆਫ਼ ਮਨੇਜਮੈਂਟ, ਸੋਹੀਆਂ ਖੁਰਦ, ਅੰਮਿ੍ਰਤਸਰ, ਪਬਲਿਕ ਕਾਲਜ, ਸਮਾਣਾ, ਪਟਿਆਲਾ, ਖਾਲਸਾ ਕਾਲਜ ਪਟਿਆਲਾ, ਬਡੂੰਗਰ ਰੋਡ, ਪਟਿਆਲਾ, ਬਾਬਾ ਫਰੀਦ  ਕਾਲਜ, ਮੁਕਤਸਰ ਰੋਡ, ਬਠਿੰਡਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਆਨੰਦਪੁਰ ਸਾਹਿਬ, ਡੀ.ਏ.ਵੀ ਯੂਨੀਵਰਸਿਟੀ, ਐਨ.ਐਚ 44, ਸਰਮਸਤਪੁਰ , ਜਲੰਧਰ, ਗੁਰੂ ਕਾਸ਼ੀ ਯੂਨੀਵਰਸਿਟੀ  ਤਲਵੰਡੀ ਸਾਬੋ, ਬਠਿੰਡਾ, ਅਕਲੀਆ ਡਿਗਰੀ ਕਾਲਜ, ਗੋਨਿਆਣਾ ਮੰਡੀ, ਜੈਤੋਂ ਰੋਡ, ਬਠਿੰਡਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ ਸਾਹਿਬ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪਿੰਡ ਖਿਲਾਲਾ, ਡਾਕਖਾਨਾ ਪਦੀਆਨਾ , ਜ਼ਿਲਾ ਜਲੰਧਰ ਅਤੇ ਚੰਡੀਗੜ ਯੂਨੀਵਰਸਿਟੀ, ਮੋਹਾਲੀ।
ਇਸ ਤੋਂ ਇਲਾਵਾ, ਰਾਜ ਵਿਚ 82 ਅਜਿਹੀਆਂ ਸੰਸਥਾਵਾਂ ਹਨ ਜੋ ਕਿ ਖੇਤੀ ਵਿਗਿਆਨ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ, ਪਰ ਇਸ ਸਬੰਧ ਵਿੱਚ ਜਾਰੀ ਨੋਟਿਸ ਦੇ ਬਾਵਜੂਦ, ਇਨਾਂ (82 ਸੰਸਥਾਵਾਂ) ਵੱਲੋਂ ਐਕਟ ਵਿੱਚ ਨਿਰਧਾਰਤ ਸ਼ਰਤਾਂ ਮੁਤਾਬਕ ਆਪੋ-ਆਪਣੀਆਂ ਸਟੇਟਸ ਰਿਪੋਰਟਾਂ ਜਮਾਂ ਨਹੀਂ ਕਰਵਾਈਆਂ। ਉਨਾਂ ਦੱਸਿਆ ਕਿ 1 ਜਨਵਰੀ 2020 ਤੋਂ ਿੲਹ ਸੰਸਥਾਵਾਂ ਕਾਊਂਸਲ ਨਾਲ ਜੁੜਨ ਦੇ ਅਧਿਕਾਰ ਨੂੰ ਗਵਾਉਣ ਲਈ ਖੁਦ ਜਿੰਮੇਵਾਰ ਹੋਣਗੀਆਂ।
ਇਹਨਾਂ ਸੰਸਥਾਵਾਂ ਵਿੱਚ ਏ ਐਂਡ ਐਮ ਇੰਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਪਠਾਨਕੋਟ, ਆਦੇਸ਼ ਇੰਟੀਚਿਊਟ ਆਫ਼ ਹਾਇਰ ਸਟਡੀਜ਼, ਸਦੀਕ ਰੋਡ, ਫ਼ਰੀਦਕੋਟ, ਅਕਾਲ ਡਿਗਰੀ ਕਾਲਜ, ਮਸਤੂਆਨਾ ਸਾਹਿਬ, ਸੰਗਰੂਰ, ਅਮਨ ਭੱਲਾ ਇੰਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਜੰਮੂ- ਅੰਮਿ੍ਰਤਸਰ ਹਾਈਵੇਅ, ਕੈਨਲ ਸਾਈਡ, ਕੋਟਲੀ ਡਾਕਖਾਨਾ ਝੱਕੋਲਾਰੀ, ਪਠਾਨਕੋਟ, ਅੰਮਿ੍ਰਤਸਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਜੀ.ਟੀ.ਰੋਡ, ਨੇੜੇ ਮਾਨਾਵਾਲਾ, ਅੰਮਿ੍ਰਤਸਰ, ਆਰੀਆ ਭੱਟ ਕਾਲਜ, ਬਰਨਾਲਾ, ਆਰੀਅਨਜ਼ ਡਿਗਰੀ ਕਾਲਜ, ਨੇਪਰਾ ਰੋਡ, ਪਟਿਆਲਾ, ਏਸ਼ੀਅਨ ਐਜੂਕੇਸ਼ਨ ਇੰਸਟੀਚਿਊਟ, ਪਟਿਆਲਾ, ਆਸਰਾ ਇੰਸਟੀਚਿਊਟ ਆਫ਼ ਐਡਵਾਂਸ ਸਟਡੀਜ਼, ਸੰਗਰੂਰ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ ਸਾਹਿਬ, ਬਾਬਾ ਖ਼ਾਜੇਨਦਾਸ ਕਾਲਜ ਆਫ਼ ਮੈਨੇਜਮੈਂਟ ਟੈਕਨੋਲੋਜੀ, ਪਿੰਡ ਤੇ ਡਾਕਘਰ ਭੁੱਟਾ, ਲੁਧਿਆਣਾ, ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਗੁਰਦਾਸਪੁਰ, ਭਾਈ ਬੇਹਲੋ ਖਾਲਸਾ ਗਰਲਜ਼ ਕਾਲਜ, ਫਾਫੜੇ ਭਾਈਕੇ, ਮਾਨਸਾ, ਭਾਈ ਗੁਰਦਾਸ ਡਿਗਰੀ ਕਾਲਜ, ਮੇਨ ਪਟਿਆਲਾ-ਸੰਗਰੂਰ ਰੋਡ, ਸੰਗਰੂਰ, ਭਾਈ ਮਹਾਂ ਸਿੰਘ ਡਿਗਰੀ ਕਾਲਜ ਆਫ਼ ਇਨਫਾਰਮੇਸ਼ਨ ਟੈਕਨੋਲੋਜੀ ਐਂਡ ਲਾਈਫ ਸਾਇੰਸਜ਼, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ, ਬੀ.ਆਈ.ਐਸ. ਇੰਸਟੀਚਿਊਟ ਆਫ਼ ਸਾਇੰਸਜ਼ ਐਂਡ ਟੈਕਨੋਲੋਜੀ, ਪਿੰਡ ਤੇ ਡਾਕਘਰ ਗਾਗਰਾ, ਕੋਟ ਈਸੇ ਖਾਂ, ਤਹਿਸੀਲ ਐਂਡ ਜ਼ਿਲਾ ਮੋਗਾ, ਸੀ.ਜੀ.ਐਮ.ਕਾਲਜ, ਪਿੰਡ ਤੇ ਡਾਕਘਰ ਮੋਹਲਾਂ, ਤਹਿਸੀਲ ਮਲੋਟ, ਜ਼ਿਲਾ ਮੁਕਤਸਰ ਸਾਹਿਬ, ਸੀ.ਜੀ.ਸੀ. ਟੈਕਨੋਲੋਜੀ ਕੈਂਪਸ (ਮੈਨੇਜਮੈਂਟ), ਝੰਜੇੜੀ, ਮੋਹਾਲੀ, ਕੰਟੀਨੇਂਟਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਪਿੰਡ ਜਲਵੇਹੜਾ, ਜੀ.ਟੀ.ਰੋਡ(ਐਨ.ਐਚ. -1), ਡਾਕਖਾਨਾ ਨਾਬੀਪੁਰ ਜ਼ਿਲਾ ਫ਼ਤਿਹਗੜ ਸਾਹਿਬ, ਸੀ.ਟੀ. ਇੰਸਟੀਚਿਊਟ ਆਫ਼ ਹੋਸਪਿਟੈਲਿਟੀ ਮੈਨੇਜਮੈਂਟ, ਸ਼ਾਹਪੁਰ, ਜਲੰਧਰ, ਸੀ.ਟੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ, ਮਕਸੂਦਾਂ, ਜਲੰਧਰ, ਡੀ.ਏ.ਵੀ. ਕਾਲਜ, ਅਬੋਹਰ, ਦਸ਼ਮੇਸ਼ ਖਾਲਸਾ ਕਾਲਜ, ਜ਼ੀਰਕਪੁਰ, ਮੋਹਾਲੀ, ਡੀ.ਏ.ਵੀ. ਕਾਲਜ, ਹੁਸ਼ਿਆਰਪੁਰ, ਦੇਸ਼ ਭਗਤ ਕਾਲਜ, ਬਰਡਵਾਲ, ਧੂਰੀ, ਸੰਗਰੂਰ, ਦੇਵ ਸਮਾਜ ਕਾਲਜ ਫਾਰ ਵੁਮੈਨ, ਫਿਰੋਜ਼ਪੁਰ, ਦੋਆਬਾ ਬਿਜ਼ਨਸ ਸਕੂਲ, ਘਟੌਰ, ਖਰੜ, ਗਿਆਨੀ ਕਰਤਾਰ ਸਿੰਘ ਮੈਮੋਰੀਅਲ ਗਵਰਮੈਂਟ, ਟਾਂਡਾ ਉਰਮਾੜ, ਹੁਸ਼ਿਆਰਪੁਰ, ਗੋਲਡਨ ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਗੁਰਦਾਸਪੁਰ, ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ, ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਲੁਧਿਆਣਾ, ਸਰਕਾਰੀ ਕਾਲਜ, ਹੁਸ਼ਿਆਰਪੁਰ, ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ, ਗੁਲਜਾਰ ਸਕੂਲ ਆਫ਼ ਮੈਨੇਜਮੈਂਟ, ਖੰਨਾ, ਗੁਰੂ ਗੋਬਿੰਦ ਸਿੰਘ ਕਾਲਜ, ਭਗਤਾ ਭਾਈਕਾ, ਬਠਿੰਡਾ, ਗੁਰੂ ਗੋਬਿੰਦ ਸਿੰਘ ਕਾਲਜ, ਤਲਵੰਡੀ ਸਾਬੋ, ਬਠਿੰਡਾ, ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ, ਗੁਰੂ ਨਾਨਕ ਖਾਲਸਾ ਕਾਲਜ, ਅਬੋਹਰ, ਗੁਰੂਸੇਵਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਗੜਸ਼ੰਕਰ, ਹੁਸ਼ਿਆਰਪੁਰ, ਇਨੋਸੈਂਟ ਹਰਟਸ ਗਰੁੱਪ ਆਫ਼ ਇੰਸਟੀਚਿਊਸ਼ਨਸ, ਲੋਹਰਾਂ, ਜਲੰਧਰ, ਜੇ.ਯੂ.ਐਸ.ਐਸ. ਇੰਸਟੀਚਿਊਟ, ਪਿੰਡ ਤੇ ਡਾਕਘਰ ਸੇਖਵਾਂ, ਜ਼ਿਲਾ ਗੁਰਦਾਸਪੁਰ, ਜਸਦੇਵ ਸਿੰਘ ਸੰਧੂ ਡਿਗਰੀ ਕਾਲਜ, ਕੌਲੀ, ਪਟਿਆਲਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ, ਕੇ.ਸੀ.ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸ, ਨਵਾਂ ਸ਼ਹਿਰ, ਕਿੰਗਜ਼ ਡਿਗਰੀ ਕਾਲਜ, ਬਰਨਾਲਾ, ਐਮ.ਕੇ. ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਪਿੰਡ ਸੋਹੀਆਂ ਖੁਰਦ, ਬਟਾਲਾ ਰੋਡ, ਅੰਮਿ੍ਰਤਸਰ, ਮਹਾਰਾਜਾ ਰਣਜੀਤ ਸਿੰਘ ਕਾਲਜ, ਬੁਰਜਾਂ ਬਾਈ ਪਾਸ, ਮਲੋਟ, ਸ੍ਰੀ ਮੁਕਤਸਰ ਸਾਹਿਬ, ਮਾਲਵਾ ਕਾਲਜ, ਬਠਿੰਡਾ, ਮਾਲਵਾ ਇੰਸਟੀਚਿਊਟ ਆਫ਼ ਹਾਇਰ ਸਟਡੀਜ਼, ਸਾਦੁੱਲੇਵਾਲਾ, ਜ਼ਿਲਾ ਮਾਨਸਾ, ਮੀਰੀ ਪੀਰੀ ਖਾਲਸਾ ਕਾਲਜ, ਭਦੌਰ, ਬਰਨਾਲਾ, ਮਾਡਰਨ ਗਰੁੱਪ ਆਫ਼ ਕਾਲਜਿਸ (ਮੈਨੇਜਮੈਂਟ), ਮੁਕੇਰੀਆਂ, ਨੈਸ਼ਨਲ ਕਾਲਜ, ਭੀਖੀ, ਜ਼ਿਲਾ ਮਾਨਸਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ, ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ, ਫਿਰੋਜ਼ਪੁਰ ਰੋਡ, ਬੱਦੋਵਾਲ ਕੈਂਟ ਨੇੜੇ, ਝਾਂਡੇ, ਲੁਧਿਆਣਾ, ਪੰਜਾਬ ਕਾਲਜ ਆਫ਼ ਕਾਮਰਸ ਐਂਡ ਐਗਰੀਕਲਚਰ, ਸਰਕੱਪੜਾ, ਚੁੰਨੀ ਕਲਾਂ, ਫ਼ਤਿਹਗੜ ਸਾਹਿਬ, ਆਰ.ਪੀ.ਸੀ. ਡਿਗਰੀ ਕਾਲਜ, ਬਠਿੰਡਾ, ਰੈਡੀਕਲ ਬਿਜਨਸ ਸਕੂਲ, ਪਿੰਡ ਤੇ ਡਾਕਘਰ ਥਾਂਡੇ, ਖੱਪਰਖੇਰੀ, ਜ਼ਿਲਾ ਅੰਮਿ੍ਰਤਸਰ, ਰਿਆਤ ਬਾਹਰਾ ਇੰਸਟੀਚਿਊਟ ਆਫ਼ ਮੈਨੇਜਮੈਂਟ, ਬੋਹਾਂ, ਹੁਸ਼ਿਆਰਪੁਰ, ਰਿਆਤ ਇੰਸਟੀਚਿਊਟ ਆਫ਼ ਮੈਨੇਜਮੈਂਟ, ਰੈਲਮਾਜਰਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੋਪੜ ਇੰਸਟੀਚਿਊਟ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਸ਼ੇਖੂਪੁਰ, ਰੋਪੜ, ਸ. ਸੁਖਜਿੰਦਰ ਸਿੰਘ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਗੁਰਦਾਸਪੁਰ, ਐਸ.ਜੀ.ਜੀ.ਐਸ. ਖਾਲਸਾ ਕਾਲਜ ਮਾਹਿਲਪੁਰ, ਹੁਸ਼ਿਆਰਪੁਰ, ਐਸ.ਐਸ. ਕਾਲਜ ਫ਼ਾਰ ਗਰਲਜ਼, ਭੀਖੀ, ਮਾਨਸਾ, ਐਸ.ਐਸ.ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ, ਬਠਿੰਡਾ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁੱਖਾਨੰਦ (ਮੋਗਾ), ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਮੋਗਾ ਰੋਡ, ਐਨ.ਐਚ.- 95, ਫਿਰੋਜ਼ਪੁਰ, ਸ੍ਰੀ ਗੁਰੂ ਅਰਜਨ ਦੇਵ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨੋਲੋਜੀ, ਧਾਰੀਵਾਲ, ਗੁਰਦਾਸਪੁਰ, ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਪਿੰਡ ਪੰਧੇਰ, ਅੰਮਿ੍ਰਤਸਰ, ਸ੍ਰੀ ਸਾਈਂ ਇਕਬਾਲ ਕਾਲਜ ਆਫ਼ ਮੈਨੇਜਮੇਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ, ਬਧਾਣੀ, ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜਨਸ ਮੈਨੇਜਮੈਂਟ ਐਂਡ ਐਗਰੀਕਲਚਰ, ਐਨ.ਆਈ.ਟੀ., ਜਲੰਧਰ, ਸੁਖਜਿੰਦਰ ਇੰਸਟੀਚਿਊਟ ਆਫ਼ ਕੰਪਿਊਟਰ ਸਾਇੰਸਜ਼ ਐਂਡ ਮੈਨੇਜਮੈਂਟ, ਪਿੰਡ ਤੇ ਡਾਕਘਰ ਦੁਨੇਰਾ, ਤਹਿਸੀਲ ਧਾਰ ਕਲਾਂ, ਜ਼ਿਲਾ ਪਠਾਨਕੋਟ, ਸਵਾਮੀ ਸਰਵਾਨੰਦ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੋਕਨੋਲੋਜੀ, ਨੇੜੇ ਦਿਆਨੰਦ ਮੱਠ, ਜੀ.ਟੀ.ਰੋਡ, ਦੀਨਾਨਗਰ, ਜ਼ਿਲਾ ਗੁਰਦਾਸਪੁਰ, ਸਵਾਮੀ ਵਿਵੇਕਾਨੰਦ ਫੈਕਲਟੀ ਆਫ਼ ਇਨਫਾਰਮੇਸ਼ਨ ਐਂਡ ਬਿਜਨਸ ਮੈਨੇਜਮੈਂਟ, ਰਾਮਨਗਰ, ਬਨੂੜ, ਪਟਿਆਲਾ ਅਤੇ ਸਵਾਮੀ ਵਿਵੇਕਾਨੰਦ ਫੈਕਲਟੀ ਆਫ਼ ਟੈਕਨੋਲੋਜੀ ਐਂਡ ਮੈਨੇਜਮੈਂਟ ਚੰਡੀਗੜ ਪਟਿਆਲਾ ਕੌਮੀ ਮਾਰਗ, ਸੈਕਟਰ 8, ਰਾਮਨਗਰ, ਬਨੂੜ, ਤਹਿਸੀਲ ਰਾਜਪੁਰਾ, ਜ਼ਿਲਾ ਪਟਿਆਲਾ, ਤਾਰਾ ਵਿਵੇਕ ਕਾਲਜ, ਗੱਜਣਮਾਜਰਾ, ਸੰਗਰੂਰ, ਤਵੀ ਕਾਲਜ, ਸ਼ਾਹਪੁਰ ਕੰਡੀ, ਤਹਿਸੀਲ ਧਾਰ ਕਲਾਂ, ਜ਼ਿਲਾ ਪਠਾਨਕੋਟ, ਦ ਰਾਇਲ ਗਰੁੱਪ ਆਫ ਕਾਲਜਿਜ਼, ਭੋਡੇਵਾਲ, ਜਿਲਾ ਮਾਨਸਾ, ਯੂਨੀਵਰਸਲ ਕਾਲਜ, ਬੱਲੋਪੁਰ, ਮੋਹਾਲੀ, ਯੂਨੀਵਰਸਟੀ ਪ੍ਰੋਫੈਸ਼ਨਲ ਕਾਲਜ ਆਫ਼ ਐਜੂਕੇਸ਼ਨ, ਆਦਮਪੁਰ, ਫ਼ਤਿਹਗੜ ਸਾਹਿਬ, ਵਾਹਿਗੁਰੂ ਕਾਲਜ, ਅਬੋਹਰ ਅਤੇ ਰਿਮਟ ਯੂਨੀਵਰਸਿਟੀ, ਮੰਡੀ ਗੋਬਿੰਦਗੜ ਸ਼ਾਮਲ ਹਨ।
ਸ੍ਰੀ ਪੰਨੂ ਨੇ ਕਿਹਾ ਕਿ ਇਨਾਂ ਸੰਸਥਾਵਾਂ ਵਿੱਚ ਖੇਤੀਬਾੜੀ ਸਿੱਖਿਆ ਵਿੱਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਇਨਾਂ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਆਪ ਜਿੰਮੇਵਾਰ ਹੋਣਗੇ ਕਿਉਂਕਿ ਐਕਟ ਦੀਆ ਧਾਰਾਵਾਂ ਦੀ ਪਾਲਣਾ ਵਿੱਚ ਅਸਫ਼ਲ ਹੋਣ ਕਰਕੇ ਇਹ ਸੰਸਥਾਵਾਂ ਨਾਨ-ਐਫੀਲੀਏਟਡ/ ਨਾਨ-ਅਪਰੂਵਡ ਮੰਨੀਆਂ ਜਾਣਗੀਆਂ, ਜਿਸ ਕਾਰਨ ਇਹਨਾਂ ਸੰਸਥਾਵਾਂ ਵਲੋਂ ਜਾਰੀ ਕੀਤੇ ਡਿਗਰੀ/ ਡਿਪਲੋਮੇ ਸਰਟੀਫਿਕੇਟ ਨੂੰ ਪ੍ਰਮਾਣਿਤ ਨਹੀਂ ਮੰਨਿਆ ਜਾਵੇਗਾ।
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

by Ranjit Singh
November 14, 2026
0

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
November 14, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 14 ਨਵੰਬਰ...

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷

by Ranjit Singh
November 14, 2026
0

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਸਿਰਫ਼ ਦੋ ਹੀ ਲੋਕ ਤੁਹਾਨੂੰ ਸਮਝ ਸਕਦੇ ਹਨ –...

Punjab: MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਪੜ੍ਹੋ ਵੇਰਵਾ

Punjab: MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਪੜ੍ਹੋ ਵੇਰਵਾ

by Ranjit Singh
November 14, 2026
0

Punjab: MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਪੜ੍ਹੋ ਵੇਰਵਾ ਤਰਨਤਾਰਨ, 14 ਨਵੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ

by Ranjit Singh
November 14, 2026
0

Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...

Most Popular

Punjab: ਭਿਆਨਕ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਮੌਤ: ਮ੍ਰਿਤਕਾਂ ‘ਚ ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਾ ਪੁੱਤ ਵੀ

Punjab: ਭਿਆਨਕ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਮੌਤ: ਮ੍ਰਿਤਕਾਂ ‘ਚ ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਾ ਪੁੱਤ ਵੀ

by Ranjit Singh
2 weeks ago
0

Punjab: ਭਿਆਨਕ ਸੜਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ: ਮ੍ਰਿਤਕਾਂ 'ਚ ਪੰਜਾਬੀ ਸੰਗੀਤ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਾ ਪੁੱਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 