ਜਨਮ ਦਿਨ ਦੀ ਪਾਰਟੀ ਦੌਰਾਨ Firing,ਇੱਕ ਮਹਿਲਾ ਦੀ ਮੌਤ
ਜਲੰਧਰ, 11 ਅਕਤੂਬਰ (ਵਿਸ਼ਵ ਵਾਰਤਾ): ਜਲੰਧਰ ਜ਼ਿਲ੍ਹੇ ਦੇ ਪਿੰਡ ਢੱਡਾ ਵਿੱਚ ਬੱਚੇ ਦੇ ਜਨਮ ਦੀ ਖ਼ੁਸ਼ੀ ਵਿੱਚ ਰੱਖੀ ਗਈ ਇੱਕ ਪਾਰਟੀ ਕੁਝ ਹੀ ਦੇਰ ਵਿੱਚ ਮਾਤਮ ਵਿੱਚ ਬਦਲ ਗਈ। ਪਾਰਟੀ ਦੌਰਾਨ ਇੱਕ ਹੋਈ ਫਾਇਰਿੰਗ ਵਿੱਚ ਪਰਿਵਾਰ ਦੀ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਇੱਕ ਬੱਚਾ ਅਤੇ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕਾ ਦੀ ਪਛਾਣ ਹੁਸ਼ਿਆਰਪੁਰ ਦੀ ਰਹਿਣ ਵਾਲੀ 42 ਸਾਲਾ ਅਮਨਦੀਪ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਪਿੰਡ ਢੱਡਾ ਦੇ ਰਹਿਣ ਵਾਲੇ ਮੋਤਾ ਸਿੰਘ ਦੀ ਧੀ ਜਰਮਨੀ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ। ਉਹ ਵਿਦੇਸ਼ ਤੋਂ ਆਪਣੇ ਪਿੰਡ ਆਈ ਹੋਈ ਸੀ। ਇਸੇ ਖ਼ੁਸ਼ੀ ਵਿੱਚ ਮੋਤਾ ਸਿੰਘ ਵੱਲੋਂ ਪਿੰਡ ਵਿੱਚ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਪਰਿਵਾਰ, ਰਿਸ਼ਤੇਦਾਰ ਅਤੇ ਕਰੀਬੀ ਲੋਕ ਸ਼ਾਮਲ ਹੋਏ ਸਨ।
ਇਸ ਦੌਰਾਨ ਕਿਸੇ ਰਿਸ਼ਤੇਦਾਰ ਵੱਲੋਂ ਗੋਲੀ ਚਲਾਈ ਗਈ ਜੋ ਕਿ ਉੱਥੇ ਮੌਜੂਦ ਅਮਨਦੀਪ ਕੌਰ, ਕੋਲ ਖੜ੍ਹੇ ਫੋਟੋਗ੍ਰਾਫਰ ਅਤੇ ਇੱਕ ਬੱਚੇ ਨੂੰ ਜਾ ਵੱਜੀ। ਗੋਲੀ ਲੱਗਦਿਆਂ ਹੀ ਅਮਨਦੀਪ ਕੌਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























