PM Modi ਅੱਜ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ, 8 ਅਕਤੂਬਰ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੇ ਇੰਡੀਆ ਮੋਬਾਈਲ ਕਾਂਗਰਸ (IMC) 2026 ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ ਅਤੇ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਨਗੇ।
ਦੂਰਸੰਚਾਰ ਵਿਭਾਗ (DoT) ਅਤੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (COAI) ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਇਹ ਚਾਰ ਰੋਜ਼ਾ ਸਮਾਗਮ 7 ਤੋਂ 10 ਅਕਤੂਬਰ ਤੱਕ ‘ਸਕੇਲ ਵਿਦਾਊਟ ਬਾਊਂਡਰੀਜ਼’ ਥੀਮ ਹੇਠ ਹੋ ਰਿਹਾ ਹੈ।
ਸਰਕਾਰ ਮੁਤਾਬਕ ਇਸ ਵਾਰ ਸਮਾਗਮ ਦਾ ਮੁੱਖ ਫੋਕਸ ਡਿਜੀਟਲ ਇਨੋਵੇਸ਼ਨ, ਨਵੀਂ ਪੀੜ੍ਹੀ ਦੀ ਕਨੈਕਟੀਵਿਟੀ ਅਤੇ ਤਕਨਾਲੋਜੀ ਆਧਾਰਿਤ ਵਿਕਾਸ ’ਤੇ ਹੈ। IMC 2026 ਵਿੱਚ ਕ੍ਰੀਏਸ਼ਨ, ਐਨਹਾਂਸਮੈਂਟ, ਐਂਪਾਵਰਮੈਂਟ ਅਤੇ ਸਕਿਓਰਿਟੀ ਚਾਰ ਮੁੱਖ ਪਿਲਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਸਮਾਗਮ ਵਿੱਚ 5G ਅਤੇ 6G, ਨੈਕਸਟ ਜਨਰੇਸ਼ਨ AI ਨੈੱਟਵਰਕ, ਸੈਮੀਕੰਡਕਟਰ, ਨਾਨ-ਟੈਰੇਸਟੀਰੀਅਲ ਨੈੱਟਵਰਕ, ਸਾਈਬਰ ਸੁਰੱਖਿਆ, ਕਵਾਂਟਮ ਕਮਿਊਨੀਕੇਸ਼ਨ, ਐਂਟਰਪ੍ਰਾਈਜ਼ ਟਰਾਂਸਫਾਰਮੇਸ਼ਨ, ਸਰਕੂਲਰ ਇਕਾਨਮੀ ਅਤੇ ESG ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਵਰਗੇ ਖੇਤਰਾਂ ’ਤੇ ਚਰਚਾ ਹੋਵੇਗੀ।
ਇਸ ਤੋਂ ਇਲਾਵਾ ਸਮਾਰਟ ਮੋਬਿਲਿਟੀ, ਸਟੇਡੀਅਮ ਐਕਸਪੀਰੀਅੰਸ, ਇੰਡਸਟਰੀਅਲ ਰੋਬੋਟਿਕਸ ਅਤੇ ਟਰਾਂਸਪੋਰਟੇਸ਼ਨ ਟੈਕਨਾਲੋਜੀ ਨੂੰ ਨਵੇਂ ਫੋਕਸ ਏਰੀਆ ਵਜੋਂ ਸ਼ਾਮਲ ਕੀਤਾ ਗਿਆ ਹੈ।
IMC 2026 ਵਿੱਚ 120 ਤੋਂ ਵੱਧ ਸੈਸ਼ਨ ਹੋਣਗੇ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਜੁੜੀਆਂ 2,000 ਤੋਂ ਵੱਧ ਉਦਾਹਰਣਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਗਮ ਵਿੱਚ ਦੁਨੀਆ ਭਰ ਦੇ ਟੈਕਨਾਲੋਜੀ ਆਗੂ, ਨੀਤੀ ਨਿਰਮਾਤਾ, ਉਦਯੋਗ ਮਾਹਿਰ, ਸਟਾਰਟਅੱਪਸ, ਨਿਵੇਸ਼ਕ ਅਤੇ ਇਨੋਵੇਟਰ ਸ਼ਾਮਲ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























